ਖ਼ਬਰਿਸਤਾਨ ਨੈੱਟਵਰਕ: ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਡੇਰਾ ਬਿਆਸ ਸੇਵਾ, ਦਇਆ ਅਤੇ ਮਾਨਵਤਾ ਦੀਆਂ ਉਨ੍ਹਾਂ ਸਦੀਵੀ ਕਦਰਾਂ-ਕੀਮਤਾਂ ਦਾ ਪ੍ਰਤੀਕ ਹੈ, ਜੋ ਜੀਵਨ ਨੂੰ ਸਹੀ ਦਿਸ਼ਾ ਅਤੇ ਸਮਾਜ ਨੂੰ ਏਕਤਾ ਦਾ ਸੰਦੇਸ਼ ਦਿੰਦੇ ਹਨ।
आज राधा स्वामी सत्संग ब्यास के प्रमुख पूज्य बाबा गुरिंदर सिंह ढिल्लों जी का सान्निध्य प्राप्त हुआ। उनके पावन आगमन से मुख्यमंत्री जनसेवा सदन सचमुच धन्य हो गया।
डेरा ब्यास सेवा, करुणा और मानवता के उन शाश्वत मूल्यों का प्रतीक है, जो जीवन को सही दिशा और समाज को एकता का संदेश देते… pic.twitter.com/rZ4MCuj0hB
— Rekha Gupta (@gupta_rekha) September 2, 2025
ਕਈ ਦੇਸ਼ਾਂ ਚ ਡੇਰੇ ਦੇ ਕੇਂਦਰ ਹਨ
ਦੱਸ ਦੇਈਏ ਕਿ ਡੇਰਾ ਬਿਆਸ ਦਾ ਦੁਨੀਆ ‘ਤੇ ਕਾਫੀ ਪ੍ਰਭਾਵ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਵੱਡੇ ਨੇਤਾ ਇੱਥੇ ਆ ਚੁੱਕੇ ਹਨ। ਰਾਧਾ ਸੁਆਮੀ ਸਤਿਸੰਗ ਬਿਆਸ ਡੇਰੇ ਦੀ ਸਥਾਪਨਾ 1891 ਵਿੱਚ ਹੋਈ ਸੀ। ਇਸ ਦਾ ਮਕਸਦ ਲੋਕਾਂ ਨੂੰ ਧਾਰਮਿਕ ਸੰਦੇਸ਼ ਦੇਣਾ ਹੈ। ਇਹ ਸੰਸਥਾ ਦੁਨੀਆ ਦੇ 90 ਦੇਸ਼ਾਂ ਵਿੱਚ ਫੈਲੀ ਹੋਈ ਹੈ, ਜਿਸ ਵਿੱਚ ਅਮਰੀਕਾ, ਸਪੇਨ, ਨਿਊਜ਼ੀਲੈਂਡ, ਆਸਟ੍ਰੇਲੀਆ, ਜਾਪਾਨ, ਅਫਰੀਕਾ ਅਤੇ ਹੋਰ ਕਈ ਦੇਸ਼ ਸ਼ਾਮਲ ਹਨ। ਡੇਰੇ ਕੋਲ 4 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਹੈ। ਜਿਸ ਵਿੱਚ ਕਰੀਬ 48 ਏਕੜ ਦਾ ਲੰਗਰ ਹਾਲ ਹੈ।
ਡੇਰੇ ਵਿੱਚ ਸ਼ਰਧਾਲੂਆਂ ਦੇ ਠਹਿਰਨ ਲਈ ਸਰਾਵਾਂ, ਗੈਸਟ ਹੋਸਟਲ ਅਤੇ ਸ਼ੈੱਡ ਹਨ। ਕੈਂਪ ਵਿੱਚ ਲੋਕਾਂ ਦੇ ਮੁਫ਼ਤ ਇਲਾਜ ਲਈ ਤਿੰਨ ਹਸਪਤਾਲ ਵੀ ਬਣਾਏ ਗਏ ਹਨ। ਕੈਂਪ ਤੋਂ 35 ਕਿਲੋਮੀਟਰ ਦੇ ਦਾਇਰੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਗਈ ਹੈ।