ਗ੍ਰੇਟਰ ਨੋਇਡਾ ‘ਚ ਨਿੱਕੀ ਪਾਇਲ ਦੇ ਕਤਲ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ‘ਚ ਦੋਸ਼ੀ ਰੋਹਿਤ ਭੱਟੀ ਨੂੰ ਵੀ ਗਿਰਫ਼ਤਾਰ ਕਰ ਲਿਆ ਹੈ ਜੋ ਕਿ ਨਿੱਕੀ ਪਾਇਲ ਦਾ ਜੇਠ ਹੈ ਅਤੇ ਇਸਨੂੰ ਹਰਿਆਣਾ ਦੇ ਸਿਰਸਾ ਟੋਲ ਪਲਾਜ਼ੇ ਤੋਂ ਕਾਬੂ ਕੀਤਾ ਗਿਆ। ਰੋਹਿਤ ਭੱਟੀ ਦਾ ਨਾਮ ਕਤਲ ਕਰਨ ਵਾਲੇ 4 ਆਰੋਪੀਆਂ ਵਿੱਚ ਸ਼ਾਮਿਲ ਹੈ।
ਮੁਲਜ਼ਮ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ
ਦੱਸ ਦਈਏ ਕਿ ਵਿਪਨ ਭੱਟੀ ਨੇ ਨੱਕੀ ਪਾਇਲ ਨੂੰ ਜਿੰਦਾਂ ਸਾੜ ਕੇ ਮਾਰਿਆ ਹੈ।ਇਸ ਮਾਮਲੇ ਵਿੱਚ ਪੁਲਿਸ ਬਹੁਤ ਸਾਰੇ ਸਬੂਤ ਇਕੱਠੇ ਕਰ ਚੁੱਕੀ ਹੈ।ਨਿੱਕੀ ਮਾਮਲੇ ਦੇ ਕਤਲ ਮਾਮਲੇ ਵਿੱਚ ਮੁੱਖ ਅਰੋਪੀ ਵਿਪਨ ਭੱਟੀ ਨੂੰ ਐਤਵਾਰ ਕੋਟ ‘ਚ ਪੇਸ਼ ਕੀਤਾ ਗਿਆ ਸੀ, ਜਿਸਨੂੰ ਸੁਣਵਾਈ ਤੋਂ ਬਾਅਦ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ ਅਤੇ ਮ੍ਰਿਤਕ ਪਾਇਲ ਦੀ ਸੱਸ ਦਇਆਵਤੀ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।
ਦੋਸ਼ੀ ਨੇ ਬੱਚੇ ਦੇ ਸਾਹਮਣੇ ਪਤਨੀ ਨੂੰ ਜਿੰਦਾਂ ਸਾੜਿਆ
ਗ੍ਰੇਟਰ ਨੋਇਡਾ ਵਿੱਚ ਇੱਕ ਵਿਅਕਤੀ ਨੇ ਦਾਜ ਲਈ ਆਪਣੇ ਪੁੱਤਰ ਦੇ ਸਾਹਮਣੇ ਆਪਣੀ ਪਤਨੀ ਨੂੰ ਜ਼ਿੰਦਾ ਸਾੜ ਦਿੱਤਾ। ਔਰਤ ਦਾ ਵਿਆਹ 9 ਸਾਲ ਪਹਿਲਾਂ ਹੋਇਆ ਸੀ। ਦੋਸ਼ੀ ਆਪਣੀ ਪਤਨੀ ‘ਤੇ ਆਪਣੇ ਪਰਿਵਾਰ ਤੋਂ 35 ਲੱਖ ਰੁਪਏ ਲਿਆਉਣ ਲਈ ਦਬਾਅ ਪਾ ਰਿਹਾ ਸੀ, ਪਰ ਔਰਤ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ, ਔਰਤ ਦੇ ਪਤੀ ਅਤੇ ਉਸਦੀ ਸੱਸ ਨੇ ਉਸਨੂੰ ਕਾਫੀ ਕੁੱਟਿਆ।
ਨਿੱਕੀ ਅਤੇ ਉਸ ਦੀ ਭੈਣ ਕੰਚਨ ਦਾ ਵਿਆਹ 2016 ਵਿੱਚ ਇੱਕੋ ਪਰਿਵਾਰ ਦੇ ਦੋ ਭਰਾਵਾਂ ਨਾਲ ਹੋਇਆ ਸੀ। ਵਿਆਹ ਵਿੱਚ ਦਾਜ ਵੀ ਦਿੱਤਾ ਗਿਆ ਸੀ, ਪਰ ਮੁੰਡੇ ਵਾਲਿਆਂ ਦਾ ਲਾਲਚ ਖ਼ਤਮ ਨਹੀਂ ਹੋਇਆ। ਵਿਆਹ ਤੋਂ ਬਾਅਦ, ਦੋਵੇਂ ਭੈਣਾਂ ਨੂੰ ਦਾਜ ਲਈ ਕੁੱਟਿਆ ਜਾਂਦਾ ਸੀ। ਪਤੀ ਨੇ ਪਤਨੀ ‘ਤੇ ਪੈਟਰੋਲ ਛਿੜਕਿਆ ਅਤੇ ਉਸਨੂੰ ਅੱਗ ਲਗਾ ਦਿੱਤੀ। ਜਦੋਂ ਔਰਤ ਦੀ ਭੈਣ ਨੇ ਉਸਨੂੰ ਬਚਾਉਣ ਅਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ, ਤਾਂ ਦੋਸ਼ੀ ਨੇ ਉਸਨੂੰ ਵੀ ਕੁੱਟਿਆ।
ਐਨਕਾਊਂਟਰ ਦੌਰਾਨ ਲੱਤ ‘ਚ ਲੱਗੀ ਗੋਲੀ
ਔਰਤ ਦੀ ਮੌਤ 22 ਅਗਸਤ ਨੂੰ ਹੋਈ। ਔਰਤ ਦੀ ਭੈਣ ਦੀ ਸ਼ਿਕਾਇਤ ‘ਤੇ, ਪੁਲਿਸ ਨੇ ਮਾਮਲਾ ਦਰਜ ਕੀਤਾ ਅਤੇ 23 ਅਗਸਤ ਨੂੰ ਪਤੀ ਨੂੰ ਗ੍ਰਿਫਤਾਰ ਕਰ ਲਿਆ। ਐਤਵਾਰ ਨੂੰ ਪੁਲਿਸ ਦੋਸ਼ੀ ਪਤੀ ਵਿਪਿਨ ਨੂੰ ਮੈਡੀਕਲ ਜਾਂਚ ਲਈ ਜ਼ਿਲ੍ਹਾ ਹਸਪਤਾਲ ਲੈ ਜਾ ਰਹੀ ਸੀ। ਇਸ ਦੌਰਾਨ, ਦੋਸ਼ੀ ਇੰਸਪੈਕਟਰ ਦੀ ਪਿਸਤੌਲ ਲੈ ਕੇ ਭੱਜਣ ਲੱਗਾ। ਪੁਲਿਸ ਨੇ ਪਿੱਛਾ ਕੀਤਾ ਅਤੇ ਦੋਸ਼ੀ ਨੂੰ ਸਿਰਸਾ ਕਰਾਸਿੰਗ ਦੇ ਨੇੜੇ ਫੜ ਲਿਆ, ਜਿਸ ਤੋਂ ਬਾਅਦ ਉਸਦੀ ਲੱਤ ਵਿੱਚ ਗੋਲੀ ਲੱਗੀ। ਪੁਲਿਸ ਨੇ ਉਸਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆਦੋਸ਼ੀ ਵਿਪਿਨ ਭਾਟੀ ਨੂੰ ਆਪਣੀ ਗਲਤੀ ਦਾ ਕੋਈ ਪਛਤਾਵਾ ਨਹੀਂ ਹੈ। ਉਸ ਨੇ ਕਿਹਾ ਕਿ ਨਾ ਤਾਂ ਮੈਂ ਉਸਨੂੰ ਮਾਰਿਆ ਅਤੇ ਨਾ ਹੀ ਮੈਂ ਕੁਝ ਕੀਤਾ। ਉਹ ਆਪਣੇ ਆਪ ਮਰ ਗਈ।