ਖ਼ਬਰਿਸਤਾਨ ਨੈੱਟਵਰਕ- ਈ ਡੀ ਨੇ ਅੱਜ ਸਵੇਰੇ-ਸਵੇਰੇ ‘ਆਪ’ ਨੇਤਾ ਅਤੇ ਸਾਬਕਾ ਮੰਤਰੀ ਸੌਰਭ ਭਾਰਦਵਾਜ ਦੇ ਘਰ ਰੇਡ ਕੀਤੀ ਹੈ। ਇਸ ਤੋਂ ਇਲਾਵਾ 13 ਹੋਰ ਥਾਵਾਂ ‘ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਸੌਰਭ ‘ਤੇ ਹਸਪਤਾਲ ਨਿਰਮਾਣ ਵਿੱਚ ਭ੍ਰਿਸ਼ਟਾਚਾਰ ਦਾ ਦੋਸ਼ ਹੈ।
ਦਿੱਲੀ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ (ਏਸੀਬੀ) ਨੇ ਇੱਕ ਸਾਲ ਪਹਿਲਾਂ ‘ਆਪ’ ਸਰਕਾਰ ਦੌਰਾਨ ਸਿਹਤ ਬੁਨਿਆਦੀ ਢਾਂਚੇ ਨਾਲ ਸਬੰਧਤ ਪ੍ਰੋਜੈਕਟਾਂ ਵਿੱਚ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕੀਤੀ ਸੀ। ਇਸ ਵਿੱਚ ਜੂਨ ਵਿੱਚ ਸਾਬਕਾ ਸਿਹਤ ਮੰਤਰੀ ਸੌਰਭ ਭਾਰਦਵਾਜ ਅਤੇ ਸਤੇਂਦਰ ਜੈਨ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਏਸੀਬੀ ਨੇ ਕੇਸ ਨੂੰ ਈਡੀ ਨੂੰ ਤਬਦੀਲ ਕਰ ਦਿੱਤਾ। ਕੇਂਦਰੀ ਏਜੰਸੀ ਨੇ ਜੁਲਾਈ ਵਿੱਚ ਕੇਸ ਦਰਜ ਕੀਤਾ ਸੀ।
ਸਾਬਕਾ ਸੀ ਐੱਮ ਦਿੱਲੀ ਆਤਿਸ਼ੀ ਨੇ ਆਖੀ ਇਹ ਗੱਲ
आज सौरभ जी के यहाँ रेड क्यों हुई?
क्योंकि पूरे देश में मोदी जी की डिग्री पर सवाल उठ रहे हैं — क्या मोदी जी की डिग्री फर्जी है? इस चर्चा से ध्यान हटाने के लिए ही रेड डाली गई है।
जिस समय का केस बताया जा रहा है, उस समय सौरभ जी मंत्री भी नहीं थे। यानी पूरा केस ही झूठा है।…
— Atishi (@AtishiAAP) August 26, 2025
ਦੂਜੇ ਪਾਸੇ, ਸਾਬਕਾ ਸੀਐਮ ਆਤਿਸ਼ੀ ਨੇ ਇੰਸਟਾਗ੍ਰਾਮ ‘ਤੇ ਲਿਖਿਆ, ‘ਸੌਰਭ ਦੇ ਘਰ ‘ਤੇ ਈਡੀ ਦਾ ਛਾਪਾ ਪੂਰੇ ਦੇਸ਼ ਦਾ ਧਿਆਨ ਭਟਕਾਉਣ ਲਈ ਕੀਤਾ ਗਿਆ ਹੈ। ਪੂਰਾ ਦੇਸ਼ ਮੋਦੀ ਜੀ ਦੀ ਡਿਗਰੀ ‘ਤੇ ਸਵਾਲ ਉਠਾ ਰਿਹਾ ਹੈ। ਇਹ ਮਾਮਲਾ ਉਸ ਸਮੇਂ ਦਾ ਹੈ ਜਦੋਂ ਸੌਰਭ ਮੰਤਰੀ ਨਹੀਂ ਸਨ। ‘ਆਪ’ ਨੇਤਾਵਾਂ ਵਿਰੁੱਧ ਸਾਰੇ ਮਾਮਲੇ ਝੂਠੇ ਹਨ।’ਉਹ ਦਿੱਲੀ ਵਿਧਾਨ ਸਭਾ ਵਿੱਚ ਗ੍ਰੇਟਰ ਕੈਲਾਸ਼ ਹਲਕੇ ਤੋਂ 2013 ਤੋਂ 2025 ਤੱਕ ਵਿਧਾਇਕ ਰਹੇ।