ਖਬਰਿਸਤਾਨ ਨੈੱਟਵਰਕ– ਚੰਡੀਗੜ੍ਹ ਮੌਸਮ ਵਿਭਾਗ ਅਨੁਸਾਰ, ਪੰਜਾਬ ਤੋਂ ਹੁਣ ਮਾਨਸੂਨ ਵਾਪਸੀ ਦੀ ਤਿਆਰੀ ’ਚ ਹੈ। ਅਗਲੇ 24 ਘੰਟਿਆਂ ਵਿੱਚ ਮਾਨਸੂਨ ਦੀ ਰੁਖ਼ਸਤੀ ਲਈ ਅਨੁਕੂਲ ਹਾਲਾਤ ਬਣ ਚੁੱਕੇ ਹਨ। ਇਸ ਦੌਰਾਨ ਪੰਜਾਬ ਦੇ ਨਾਲ-ਨਾਲ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਹੋਰ ਨੇੜਲੇ ਰਾਜਾਂ ਤੋਂ ਵੀ ਮਾਨਸੂਨ ਵਾਪਸ ਜਾਵੇਗਾ।
ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ
29 ਸਤੰਬਰ ਤੱਕ ਪੰਜਾਬ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਮੌਸਮ ਸੁਹਾਵਣਾ ਰਹਿਣ ਦੀ ਉਮੀਦ ਹੈ। ਪਿਛਲੇ 24 ਘੰਟਿਆਂ ਵਿੱਚ ਤਾਪਮਾਨ ’ਚ 0.2 ਡਿਗਰੀ ਦੀ ਵਾਧਾ ਦਰਜ ਕੀਤਾ ਗਿਆ ਹੈ। ਇਸ ਵੇਲੇ ਰਾਜ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 1.9 ਡਿਗਰੀ ਜ਼ਿਆਦਾ ਹੈ। ਸਭ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਅਬੋਹਰ ਵਿੱਚ ਰਿਕਾਰਡ ਹੋਇਆ।
ਅਕਤੂਬਰ ’ਚ ਸ਼ੁਰੂ ਹੋਵੇਗੀ ਹਲਕੀ ਠੰਢ, ਦਸੰਬਰ-ਜਨਵਰੀ ਹੋਣਗੇ ਸਭ ਤੋਂ ਠੰਢੇ ਮਹੀਨੇ
ਮੌਸਮ ਵਿਭਾਗ ਅਨੁਸਾਰ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਹਲਕੀ ਠੰਢ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਵੇਗਾ। ਦੁਸਹਿਰਾ ਅਤੇ ਦੀਵਾਲੀ ਦੇ ਦਰਮਿਆਨ ਹਲਕਾ ਠੰਢਾ ਮੌਸਮ ਰਹੇਗਾ, ਜਦਕਿ ਤਿਉਹਾਰਾਂ ਤੋਂ ਬਾਅਦ ਤਾਪਮਾਨ ਵਿੱਚ ਤੇਜ਼ੀ ਨਾਲ ਕਮੀ ਆਏਗੀ। ਦਸੰਬਰ ਅਤੇ ਜਨਵਰੀ ਸਭ ਤੋਂ ਵੱਧ ਠੰਢ ਵਾਲੇ ਮਹੀਨੇ ਹੋਣਗੇ।