ਜੈਪੁਰ ਦੇ ਐਸਐਮਐਸ ਹਸਪਤਾਲ ਦੇਰ ਰਾਤ ਦਰਦਨਾਕ ਹਾਦਸਾ ਵਾਪਰਿਆ ਹੈ। ਹਸਪਤਾਲ ਵਿੱਚ ਐਤਵਾਰ ਦੇਰ ਰਾਤ ਲੱਗੀ ਅੱਗ ਗਈ। ਇਸ ਹਾਦਸੇ ‘ਚ ਗੰਭੀਰ ਬਿਮਾਰ ਮਰੀਜ਼ਾਂ ਦੀ ਮੌਤ ਹੋ ਗਈ । ਜਿਨ੍ਹਾਂ ‘ਚ 3 ਔਰਤਾਂ ਅਤੇ 5 ਮਰਦਾਂ ਦੀ ਮੌਤ ਹੋ ਗਈ । ਮਰੀਜ਼ਾਂ ਦੇ ਪਰਿਵਾਰ ਵਾਲਿਆਂ ਨੇ ਐਸਐਮਐਸ ਟਰਾਮਾ ਸੈਂਟਰ ਦੇ ਬਾਹਰ ਧਰਨਾ ਦਿੱਤਾ ਹੈ। ਮੁੱਖ ਸੜਕ ‘ਤੇ ਪ੍ਰਦਰਸ਼ਨ ਕਰਦੇ ਹੋਏ ਪਰਿਵਾਰਾਂ ਨੇ ਪ੍ਰਸ਼ਾਸਨ ‘ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ।
ਟਰਾਮਾ ਸੈਂਟਰ ਦੇ ਨੋਡਲ ਅਫ਼ਸਰ ਡਾ. ਅਨੁਰਾਗ ਧਾਕੜ ਨੇ ਦੱਸਿਆ ਕਿ ਆਈਸੀਯੂ ਵਿੱਚ 11 ਮਰੀਜ਼ ਸਨ। ਉਨ੍ਹਾਂ ਵਿੱਚੋਂ ਕੁਝ ਨੂੰ ਤੁਰੰਤ ਬਾਹਰ ਕੱਢ ਲਿਆ ਗਿਆ। ਅੱਗ ਫੈਲਣ ਕਾਰਨ ਛੇ ਮਰੀਜ਼ ਅੰਦਰ ਫਸ ਗਏ। ਅੰਦਰ ਜ਼ਹਿਰੀਲੀ ਗੈਸ ਇੰਨੀ ਜ਼ਿਆਦਾ ਸੀ ਕਿ ਪਹੁੰਚ ਮੁਸ਼ਕਲ ਸੀ। ਇਸ ਨਾਲ ਬਚਾਅ ਕਾਰਜਾਂ ਵਿੱਚ ਕਾਫ਼ੀ ਰੁਕਾਵਟ ਆਈ। ਦੂਜੇ ਪਾਸੇ, ਇਸ ਅੱਗ ਦੀ ਘਟਨਾ ਦੀ ਜਾਂਚ ਲਈ ਸਰਕਾਰੀ ਪੱਧਰ ‘ਤੇ ਛੇ ਮੈਂਬਰੀ ਕਮੇਟੀ ਬਣਾਈ ਗਈ ਹੈ।
ਇਸ ਹਾਦਸੇ ‘ਚ ਹੁਣ ਤੱਕ ਅੱਠ ਗੰਭੀਰ ਬਿਮਾਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਦੇ ਟਰਾਮਾ ਸੈਂਟਰ ਵਿੱਚ ਅੱਗ ਕਿਵੇਂ ਲੱਗੀ, ਇਹ ਸਵਾਲ ਇਸ ਸਮੇਂ ਚਰਚਾ ਦਾ ਵਿਸ਼ਾ ਹੈ। ਜੈਪੁਰ ਦੇ ਪੁਲਿਸ ਕਮਿਸ਼ਨਰ ਬੀਜੂ ਜਾਰਜ ਜੋਸਫ਼ ਨੇ ਕਿਹਾ, “ਸਾਡੀ ਐਫਐਸਐਲ ਟੀਮ ਦੀ ਜਾਂਚ ਅੱਗ ਲੱਗਣ ਦੇ ਕਾਰਨਾਂ ਦਾ ਖੁਲਾਸਾ ਕਰੇਗੀ। ਪਹਿਲੀ ਨਜ਼ਰੇ ਇਹ ਸ਼ਾਰਟ ਸਰਕਟ ਜਾਪਦਾ ਹੈ, ਪਰ ਜਾਂਚ ਤੋਂ ਬਾਅਦ ਹੀ ਅੰਤਿਮ ਕਾਰਨ ਪਤਾ ਲੱਗੇਗਾ।