ਖ਼ਬਰਿਸਤਾਨ ਨੈੱਟਵਰਕ: ਲੁਧਿਆਣਾ ਦੇ ਇੱਛਾ ਨਗਰ ‘ਚ ਬੀਤੀ ਰਾਤ ਭਿਆਨਕ ਘਟਨਾ ਵਾਪਰੀ ਹੈ। ਇਲਾਕੇ ਦੇ ਇੱਕ ਘਰ ‘ਚ ਅੱਗ ਲੱਗ ਗਈ । ਇਸ ਘਟਨਾ ‘ਚ ਲੱਖਾਂ ਦਾ ਸਾਮਾਨ ਸੜ ਕੇ ਸਵਾਹ ਹੋ ਗਿਆ। ਹਾਲਾਂਕਿ ਪਿੰਡ ਵਾਸੀਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ । ਅੱਧੇ ਘੰਟੇ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।
ਵਾਹਨਾਂ ਸਮੇਤ 29 LED ਸੜੀਆਂ
ਅੱਗ ਇੰਨੀ ਭਿਆਨਕ ਸੀ ਕਿ ਵਾਹਨ ਅਤੇ ਘਰ ਦੇ ਅੰਦਰ ਪਿਆ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ। ਘਰ ਦੇ ਅੰਦਰ ਖੜ੍ਹੇ ਦੋ ਸਕੂਟਰ, ਇੱਕ ਕਾਰ ਅਤੇ ਇੱਕ ਆਟੋ-ਰਿਕਸ਼ਾ ਜਿਸ ‘ਚ 29 ਐਲਈਡੀ ਟੀਵੀ ਨੂੰ ਵੀ ਅੱਗ ਲੱਗ ਗਈ । ਖੁਸ਼ਕਿਸਮਤੀ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਗੁਆਂਢੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਗੁਆਂਢੀ ਡਿਲੀਵਰੀ ਵੈਨ ਡਰਾਈਵਰ ਵਜੋਂ ਕੰਮ ਕਰਦਾ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਏਸੀ ਕੰਪ੍ਰੈਸਰ ਵਿੱਚ ਨੁਕਸ ਕਾਰਨ ਅੱਗ ਲੱਗੀ, ਜੋ ਹੌਲੀ-ਹੌਲੀ ਪੂਰੇ ਘਰ ਵਿੱਚ ਫੈਲ ਗਈ।
ਉਨ੍ਹਾਂ ਨੇ ਮੌਕੇ ‘ਤੇ ਅੱਗ ਬੁਝਾਉਣ ਦੀ ਕੋਸ਼ਿਸ ਕੀਤੀ। ਉੱਥੇ ਹੀ ਫਾਇਰਮੈਨ ਵਿਜੇ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ 11:38 ਵਜੇ ਕਾਲ ਆਈ। ਉਹ ਤੁਰੰਤ ਇੱਕ ਗੱਡੀ ਨਾਲ ਮੌਕੇ ‘ਤੇ ਪਹੁੰਚੇ ਅਤੇ ਲਗਭਗ 30 ਮਿੰਟ ਦੀ ਕੋਸ਼ਿਸ਼ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਵਾਹਨ ਅਤੇ ਘਰੇਲੂ ਸਮਾਨ ਪੂਰੀ ਤਰ੍ਹਾਂ ਸੜ ਗਿਆ।