ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਮਸ਼ਹੂਰ ਭਾਰਗਵ ਕੈਂਪ ਵਿਖੇ ਜਵੈਲਰ ਲੁੱਟ ਮਾਮਲੇ ‘ਚ ਪੁਲਿਸ ਨੇ ਵੱਡੀ ਕਾਰਵਈ ਕਰਦਿਆਂ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਮਿਸ਼ਨਰੇਟ ਪੁਲਿਸ ਨੇ ਇਨ੍ਹਾਂ ਨੂੰ ਅਜਮੇਰ ਤੋਂ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਦੀ ਪਛਾਣ ਕੁਸ਼ਲ, ਗਗਨ ਅਤੇ ਕਰਨ ਵਜੋਂ ਹੋਈ ਹੈ।
ਲੁੱਟਮਾਰ ਦੀ ਘਟਨਾ ਤੋਂ ਬਾਅਦ, ਕਮਿਸ਼ਨਰੇਟ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਮੁਲਜ਼ਮਾਂ ਦਾ ਪਤਾ ਲਗਾਉਣ ਵਿੱਚ ਲੱਗੀਆਂ ਹੋਈਆਂ ਸਨ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਅਜਮੇਰ ਵੱਲ ਭੱਜ ਗਏ ਹਨ, ਜਿਸ ਤੋਂ ਬਾਅਦ ਟੀਮਾਂ ਉੱਥੇ ਭੇਜੀਆਂ ਗਈਆਂ ਅਤੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਬੀਤੀ ਦਿਨੀਂ ਵਿਜੇ ਜਿਊਲਰਜ਼ ਵਿੱਚ ਗੰਨ ਦੀ ਨੋਕ ‘ਤੇ ਹੋਈ ਵੱਡੀ ਡਕੈਤੀ ਦਾ ਭੇਤ ਖੁੱਲ੍ਹਣਾ ਸ਼ੁਰੂ ਹੋ ਗਿਆ ਹੈ। ਤਿੰਨ ਲੁਟੇਰੇ 850 ਗ੍ਰਾਮ ਸੋਨੇ ਦੇ ਗਹਿਣੇ ਅਤੇ 2.25 ਲੱਖ ਰੁਪਏ ਦੀ ਨਕਦੀ ਲੈ ਕੇ ਭੱਜ ਗਏ ਸਨ। ਕੁਝ ਘੰਟਿਆਂ ਦੇ ਅੰਦਰ ਹੀ ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕੁਸ਼ਲ, ਕਰਨ ਅਤੇ ਗਗਨ ਵਜੋਂ ਕੀਤੀ। ਤਿੰਨੋਂ ਭਾਰਗੋ ਕੈਂਪ ਥਾਣਾ ਖੇਤਰ ਦੇ ਹੀ ਵਸਨੀਕ ਹਨ।
ਡਕੈਤੀ ਤੋਂ ਬਾਅਦ ਕੱਪੜੇ ਬਦਲ ਕੇ ਹੋਏ ਫਰਾਰ
ਘਟਨਾ ਤੋਂ ਬਾਅਦ ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ, ਜਿਸ ਵਿੱਚ ਮੁਲਜ਼ਮਾਂ ਨੂੰ ਆਪਣੇ ਕੱਪੜੇ ਬਦਲ ਕੇ ਤੁਰਦੇ ਹੋਏ ਦਿਖਾਇਆ ਗਿਆ ਹੈ। ਕੁਸ਼ਲ, ਗਗਨ ਅਤੇ ਕਰਨ ਨੂੰ ਡਕੈਤੀ ਤੋਂ ਲਗਭਗ 15 ਮਿੰਟ ਬਾਅਦ ਇਲਾਕੇ ਤੋਂ ਬਾਹਰ ਜਾਂਦੇ ਹੋਏ ਦੇਖਿਆ ਗਿਆ। ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਪੈਦਲ ਆਏ ਸਨ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੈਂਪ ਛੱਡਣ ਤੋਂ ਬਾਅਦ ਉਹ ਕਿੱਥੇ ਗਏ।