View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਅਸਾਮ ਦੇ ਕਾਰਬੀ ਆਂਗਲੋਂਗ ਇਲਾਕੇ ਵਿੱਚ ਸਿਖਲਾਈ ਦੌਰਾਨ ਰਡਾਰ ਤੋਂ ਗਾਇਬ ਹੋਇਆ ਭਾਰਤੀ ਹਵਾਈ ਸੈਨਾ ਦਾ ਸੁਖੋਈ Su-30MKI ਫਾਈਟਰ ਜੈੱਟ ਕਰੈਸ਼ ਹੋ ਗਿਆ ਹੈ। ਇਸ ਹਾਦਸੇ ਵਿੱਚ ਦੋਵੇਂ ਪਾਇਲਟ ਸਕੁਐਡਰਨ ਲੀਡਰ ਅਨੁਜ ਅਤੇ ਫਲਾਈਟ ਲੈਫਟੀਨੈਂਟ ਪੁਰਵੇਸ਼ ਦੁਰਾਗਕਰ ਸ਼ਹੀਦ ਹੋ ਗਏ ਹਨ।

ਦੋ ਪਾਇਲਟ ਸ਼ਹੀਦ

ਹਵਾਈ ਸੈਨਾ ਨੇ ਵੀਰਵਾਰ ਦੇਰ ਰਾਤ 1 ਵਜੇ ਕੇ 9 ਮਿੰਟ ‘ਤੇ ਜਹਾਜ਼ ਹਾਦਸੇ ਦੀ ਪੁਸ਼ਟੀ ਕੀਤੀ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ 9:14 ਵਜੇ ਕੀਤੇ ਗਏ ਇੱਕ ਹੋਰ ਐਕਸ (X) ਪੋਸਟ ਵਿੱਚ ਦੋਵਾਂ ਪਾਇਲਟਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਗਈ। ਸੈਨਾ ਅਨੁਸਾਰ ਘਟਨਾ ਵਾਲੀ ਥਾਂ ‘ਤੇ ਤਲਾਸ਼ੀ ਮੁਹਿੰਮ ਜਾਰੀ ਹੈ।

ਗਰਾਊਂਡ ਕੰਟਰੋਲ ਨਾਲੋਂ ਟੁੱਟਿਆ ਸੰਪਰਕ

ਜਾਣਕਾਰੀ ਅਨੁਸਾਰ ਹਾਦਸੇ ਦੇ ਸਮੇਂ ਫਾਈਟਰ ਜੈੱਟ ਨਿਯਮਤ ਉਡਾਣ ਜਾਂ ਸਿਖਲਾਈ ਮਿਸ਼ਨ ‘ਤੇ ਸੀ। ਇਸ ਦੌਰਾਨ ਉਸ ਦਾ ਗਰਾਊਂਡ ਕੰਟਰੋਲ ਨਾਲੋਂ ਸੰਪਰਕ ਟੁੱਟ ਗਿਆ। ਰਡਾਰ ਤੋਂ ਸੰਪਰਕ ਖਤਮ ਹੁੰਦੇ ਹੀ ਹਵਾਈ ਸੈਨਾ ਨੇ ਤੁਰੰਤ ਅਲਰਟ ਜਾਰੀ ਕੀਤਾ ਅਤੇ ਮਾਮਲੇ ਦੀ ਜਾਂਚ ਲਈ ਭਾਰਤੀ ਹਵਾਈ ਸੈਨਾ ਦੀ ਟੀਮ ਨੂੰ ਅਸਾਮ ਰਵਾਨਾ ਕੀਤਾ ਗਿਆ। ਫਿਲਹਾਲ ਜਹਾਜ਼ ਦੇ ਕਰੈਸ਼ ਹੋਣ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਸੁਖੋਈ Su-30MKI ਭਾਰਤੀ ਹਵਾਈ ਸੈਨਾ ਦੇ ਸਭ ਤੋਂ ਉੱਨਤ ਅਤੇ ਸ਼ਕਤੀਸ਼ਾਲੀ ਲੜਾਕੂ ਜਹਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਦੋ ਇੰਜਣਾਂ ਵਾਲਾ ਮਲਟੀਰੋਲ ਫਾਈਟਰ ਜੈੱਟ ਹੈ, ਜਿਸ ਦੀ ਵਰਤੋਂ ਹਵਾਈ ਰੱਖਿਆ, ਲੰਬੀ ਦੂਰੀ ਦੀ ਸਟ੍ਰਾਈਕ ਅਤੇ ਨਿਗਰਾਨੀ ਵਰਗੇ ਅਹਿਮ ਮਿਸ਼ਨਾਂ ਵਿੱਚ ਕੀਤੀ ਜਾਂਦੀ ਹੈ।

ਪਿਛਲੇ 12 ਸਾਲਾਂ ਵਿੱਚ ਲਗਭਗ 8 ਹਾਦਸੇ

ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕਰੀਬ 12 ਸਾਲਾਂ ਵਿੱਚ ਭਾਰਤ ਵਿੱਚ SU-30MKI ਫਾਈਟਰ ਜੈੱਟ ਦੇ ਲਗਭਗ 8 ਹਾਦਸੇ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ ਕੁਝ ਮਾਮਲਿਆਂ ਵਿੱਚ ਪਾਇਲਟ ਸਮੇਂ ਸਿਰ ਇਜੈਕਟ (ਬਾਹਰ ਨਿਕਲ ਕੇ) ਹੋ ਕੇ ਸੁਰੱਖਿਅਤ ਬਚ ਗਏ, ਜਦਕਿ ਕੁਝ ਦੁਰਘਟਨਾਵਾਂ ਵਿੱਚ ਜਾਨੀ ਨੁਕਸਾਨ ਵੀ ਹੋਇਆ। ਫਿਲਹਾਲ ਅਸਾਮ ਵਿੱਚ ਹੋਏ ਤਾਜ਼ਾ ਹਾਦਸੇ ਦੀ ਜਾਂਚ ਜਾਰੀ ਹੈ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਬਸਤੀ ਗੁਜ਼ਾ ਇਲਾਕੇ ਵਿੱਚ ਅਜ਼ਾਦ ਸੈਲੂਨ

|

|

|

ਖ਼ਬਰਿਸਤਾਨ ਨੈੱਟਵਰਕ: ਭਾਰਤ ਵਿੱਚ ਆਮ ਆਦਮੀ ‘ਤੇ ਮਹਿੰਗਾਈ ਦਾ ਬੋਝ

|

|

|

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਵਿੱਚ ਵਿਸਾਖੀ ਦੇ ਤਿਉਹਾਰ ਨੂੰ ਲੈ ਕੇ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਸ਼ਾਮ ਨਗਰ ਇਲਾਕੇ ਵਿੱਚ ਗੈਰ-ਕਾਨੂੰਨੀ ਢੰਗ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਬਸਤੀ ਗੁਜ਼ਾ ਇਲਾਕੇ ਵਿੱਚ ਸਥਿਤ ਇੱਕ

|

|

|

ਖਬਰਿਸਤਾਨ ਨੈੱਟਵਰਕ– ਪੰਜਾਬ ਵਿੱਚ ਭਲਕੇ ਸਰਕਾਰੀ ਛੁੱਟੀ ਹੋਣ ਕਾਰਣ ਮੰਗਲਵਾਰ,

|

|

|

ਖਬਰਿਸਤਾਨ ਨੈੱਟਵਰਕ– ਅੱਜ ਪੰਜਾਬ ਵਿਧਾਨ ਸਭਾ ਵਿਚ ਬੇਅਦਬੀ ਖਿਲਾਫ ਕਾਨੂੰਨ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ