ਖਬਰਿਸਤਾਨ ਨੈੱਟਵਰਕ- ਬਾਲੀਵੁੱਡ ਦੇ ਪਿਆਰੇ ਕਪਲ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਘਰ ਖੁਸ਼ੀਆਂ ਆਈਆਂ ਹਨ, ਜਿਥੇ ਕੈਫ ਨੇ ਪੁੱਤਰ ਨੂੰ ਜਨਮ ਦਿੱਤਾ। ਦੋਵਾਂ ਨੇ ਅੱਜ 7 ਨਵੰਬਰ 2025 ਨੂੰ ਪੁੱਤਰ ਦੇ ਜਨਮ ਦੀ ਖ਼ਬਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਇਸ ਖੁਸ਼ਖਬਰੀ ਨਾਲ ਪੂਰੇ ਬਾਲੀਵੁੱਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਪੋਸਟ ਸ਼ੇਅਰ ਕਰ ਕੀਤਾ ਖੁਸ਼ੀ ਦਾ ਇਜ਼ਹਾਰ
ਕਪਲ ਨੇ ਪੋਸਟ ਸ਼ੇਅਰ ਕੀਤੀ “ਸਾਡੀ ਖੁਸ਼ੀਆਂ ਦੀ ਸੌਗਾਤ ਆ ਗਈ ਹੈ। ਅਥਾਹ ਧੰਨਵਾਦ ਨਾਲ, ਅਸੀਂ ਆਪਣੇ ਨਿੱਕੇ ਮਹਿਮਾਨ ਦਾ ਸਵਾਗਤ ਕਰਦੇ ਹਾਂ। 7 ਨਵੰਬਰ 2025। ਕੈਟਰੀਨਾ ਅਤੇ ਵਿੱਕੀ।”
ਪਹਿਲਾਂ ਵੀ ਪੋਸਟ ਕੀਤੀ ਸੀ ਸਾਂਝੀ
ਇਸ ਤੋਂ ਪਹਿਲਾਂ 23 ਸਤੰਬਰ ਨੂੰ, ਇਸ ਜੋੜੇ ਨੇ ਗਰਭ ਅਵਸਥਾ ਦਾ ਐਲਾਨ ਕਰਦਿਆਂ ਇਸਨੂੰ ‘ਸਾਡੇ ਜੀਵਨ ਦਾ ਸਭ ਤੋਂ ਵਧੀਆ ਅਧਿਆਏ’ ਕਿਹਾ ਸੀ। ਇੱਕ ਭਾਵੁਕ ਨੋਟ ਵਿੱਚ ਉਨ੍ਹਾਂ ਲਿਖਿਆ ਸੀ, “ਖੁਸ਼ੀ ਅਤੇ ਸ਼ੁਕਰਗੁਜ਼ਾਰੀ ਨਾਲ ਭਰੇ ਦਿਲਾਂ ਨਾਲ ਆਪਣੇ ਜੀਵਨ ਦਾ ਸਭ ਤੋਂ ਵਧੀਆ ਅਧਿਆਏ ਸ਼ੁਰੂ ਕਰਨ ਜਾ ਰਹੇ ਹਾਂ।” ਉਸ ਸਮੇਂ ਉਨ੍ਹਾਂ ਨੇ ਵਿੱਕੀ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ, ਜਿਸ ਵਿੱਚ ਉਹ ਕੈਟਰੀਨਾ ਦੇ ਬੇਬੀ ਬੰਪ ਨਾਲ ਨਜ਼ਰ ਆਏ ਸਨ।
ਪਿਆਰ ਦੀ ਸ਼ੁਰੂਆਤ
ਵਿੱਕੀ ਅਤੇ ਕੈਟਰੀਨਾ ਦੇ ਰਿਸ਼ਤੇ ਦੀ ਅਸਲ ਸ਼ੁਰੂਆਤ ‘ਕੌਫੀ ਵਿਦ ਕਰਨ’ ਸ਼ੋਅ ਦੇ ਸੋਫੇ ਤੋਂ ਹੋਈ। ਕੈਟਰੀਨਾ ਨੇ ਮਜ਼ਾਕ ਵਿੱਚ ਕਿਹਾ ਸੀ ਕਿ ਉਹ ਵਿੱਕੀ ਕੌਸ਼ਲ ਨਾਲ ਕੰਮ ਕਰਨਾ ਚਾਹੇਗੀ, ਕਿਉਂਕਿ ਉਨ੍ਹਾਂ ਦੋਵਾਂ ਦੀ ਜੋੜੀ ਚੰਗੀ ਲੱਗੇਗੀ। ਜਦੋਂ ਕਰਨ ਜੌਹਰ ਨੇ ਬਾਅਦ ਵਿੱਚ ਵਿੱਕੀ ਨੂੰ ਇਹ ਗੱਲ ਦੱਸੀ ਤਾਂ ਅਦਾਕਾਰ ਹੈਰਾਨ ਰਹਿ ਗਏ ਸਨ।ਹਾਲਾਂਕਿ ਉਨ੍ਹਾਂ ਦੀ ਪਹਿਲੀ ਮੁਲਾਕਾਤ 2019 ਵਿੱਚ ਸਕ੍ਰੀਨ ਅਵਾਰਡਜ਼ ਦੌਰਾਨ ਬੈਕਸਟੇਜ ਹੋਈ ਸੀ, ਪਰ ਉਸ ਮਜ਼ਾਕ ਨੇ ਉਨ੍ਹਾਂ ਦੇ ਰਸਤੇ ਖੋਲ੍ਹ ਦਿੱਤੇ। ਕਰਨ ਜੌਹਰ ਦੀ ਇੱਕ ਪਾਰਟੀ ਵਿੱਚ ਉਹ ਦੁਬਾਰਾ ਮਿਲੇ ਅਤੇ ਫਿਰ ਗੱਲਬਾਤ ਸ਼ੁਰੂ ਹੋਈ ਜੋ ਅੱਗੇ ਜਾ ਕੇ ਇੱਕ ਮਜ਼ਬੂਤ ਪਿਆਰ ਦੇ ਰਿਸ਼ਤੇ ਅਤੇ ਵਿਆਹ ਵਿੱਚ ਬਦਲ ਗਈ।