ਖਬਰਿਸਤਾਨ ਨੈੱਟਵਰਕ- ਜਲੰਧਰ ਵਿਚ ਇਕ ਪੇਂਟ ਨਾਲ ਭਰਿਆ ਟਰੱਕ ਸਕੂਲ ਬੱਸ ਨਾਲ ਟੱਕਰ ਤੋਂ ਬਾਅਦ ਪਲਟ ਗਿਆ। ਸ਼ੁੱਕਰਵਾਰ ਸਵੇਰੇ ਇਹ ਹਾਦਸਾ ਲੰਮਾ ਪਿੰਡ ਚੌਕ ਨੇੜੇ ਵਾਪਰਿਆ, ਜਿਥੇ ਇੱਕ ਸਕੂਲ ਬੱਸ ਨਾਲ ਟਕਰਾਉਣ ਤੋਂ ਬਾਅਦ ਟਰੱਕ ਪਲਟ ਗਿਆ।
ਕਿਵੇਂ ਵਾਪਰਿਆ ਹਾਦਸਾ
ਇਸ ਹਾਦਸੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਸਕੂਲ ਬੱਸ ਮੌਕੇ ਤੋਂ ਚਲੀ ਗਈ ਪਰ ਪਿੱਛੇ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਹੋਈ ਮਾਮੂਲੀ ਟੱਕਰ ਨਾਲ ਬੱਸ ਦੀ ਬਾਰੀ ਟੁੱਟ ਗਈ, ਇਸ ਫੇਟ ਨਾਲ ਟਰੱਕ ਪਲਟ ਗਿਆ। ਹਾਦਸੇ ਕਾਰਨ ਰਾਸ਼ਟਰੀ ਰਾਜਮਾਰਗ ‘ਤੇ ਭਾਰੀ ਟ੍ਰੈਫਿਕ ਜਾਮ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਟ੍ਰੈਫਿਕ ਪੁਲਿਸ ਮੌਕੇ ‘ਤੇ ਪਹੁੰਚੀ। ਉਨ੍ਹਾਂ ਨੇ ਟਰੱਕ ਨੂੰ ਕਰੇਨ ਨਾਲ ਸਿੱਧਾ ਕਰਵਾਇਆ ਅਤੇ ਆਵਾਜਾਈ ਬਹਾਲ ਕੀਤੀ।
ਅੰਮ੍ਰਿਤਸਰ ਤੋਂ ਲੁਧਿਆਣਾ ਜਾ ਰਿਹਾ ਸੀ ਟਰੱਕ
ਮੌਕੇ ‘ਤੇ ਮੌਜੂਦ ਇੱਕ ਟ੍ਰੈਫਿਕ ਪੁਲਿਸ ਇੰਸਪੈਕਟਰ ਨੇ ਦੱਸਿਆ ਕਿ ਪੇਂਟ ਟਰੱਕ ਅੰਮ੍ਰਿਤਸਰ ਤੋਂ ਲੁਧਿਆਣਾ ਜਾ ਰਿਹਾ ਸੀ। ਜਦੋਂ ਇਹ ਲੰਮਾ ਪਿੰਡ ਚੌਕ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੀ ਕੈਂਬਰਿਜ ਸਕੂਲ ਬੱਸ ਨਾਲ ਟਕਰਾਉਣ ਤੋਂ ਬਾਅਦ ਟਰੱਕ ਆਪਣਾ ਸੰਤੁਲਨ ਗੁਆ ਬੈਠਾ। ਪਿੱਛੇ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਵੀ ਟਰੱਕ ਨਾਲ ਹਲਕੀ ਟੱਕਰ ਮਾਰ ਗਈ, ਜਿਸ ਕਾਰਨ ਇਹ ਪਲਟ ਗਿਆ। ਉਨ੍ਹਾਂ ਕਿਹਾ ਕਿ ਟਰੱਕ ਨੂੰ ਸਿੱਧਾ ਕਰਨ ਲਈ ਮੌਕੇ ‘ਤੇ ਇੱਕ ਕਰੇਨ ਦੀ ਵਰਤੋਂ ਕੀਤੀ ਗਈ। ਆਵਾਜਾਈ ਆਮ ਵਾਂਗ ਹੋ ਗਈ ਹੈ।