ਜੰਮੂ-ਕਸ਼ਮੀਰ ਪੁਲਿਸ ਨੇ ਹਰਿਆਣਾ ਦੇ ਫਰੀਦਾਬਾਦ ਇੱਕ ਡਾਕਟਰ ਦੇ ਘਰ ਛਾਪੇਮਾਰੀ ਕੀਤੀ। ਇਸ ਰੇਡ ਦੌਰਾਨ ਪੁਲਿਸ ਨੂੰ ਲਗਭਗ 300 ਕਿਲੋਗ੍ਰਾਮ ਆਰਡੀਐਕਸ (ਵਿਸਫੋਟਕ) ਬਰਾਮਦ ਹੋਇਆ। ਦੱਸ ਦੇਈਏ ਕਿ ਪੁਲਿਸ ਨੇ ਡਾਕਟਰ ਨੂੰ 7 ਨਵੰਬਰ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ।
ਛਾਪੇਮਾਰੀ ਦੌਰਾਨ, 10 ਤੋਂ 12 ਵਾਹਨ ਮੌਕੇ ‘ਤੇ ਪਹੁੰਚੇ। ਚਾਰ ਰਾਜਾਂ: ਜੰਮੂ ਅਤੇ ਕਸ਼ਮੀਰ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਗੁਜਰਾਤ ਨਾਲ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਰਿਪੋਰਟਾਂ ਅਨੁਸਾਰ ਡਾਕਟਰ ਆਦਿਲ ਅਹਿਮਦ ਨੇ ਤਿੰਨ ਮਹੀਨੇ ਪਹਿਲਾਂ ਫਰੀਦਾਬਾਦ ਵਿੱਚ ਇੱਕ ਕਮਰਾ ਕਿਰਾਏ ‘ਤੇ ਲਿਆ ਸੀ। ਦੋਸ਼ੀ ਡਾਕਟਰ ਉੱਥੇ ਨਹੀਂ ਰਹਿੰਦਾ ਸੀ; ਉਸਨੇ ਸਿਰਫ਼ ਆਪਣਾ ਸਮਾਨ ਰੱਖਿਆ ਹੋਇਆ ਸੀ।
ਪੁਲਿਸ ਨੇ ਕਮਰੇ ਵਿੱਚੋਂ 14 ਬੈਗ ਬਰਾਮਦ ਕੀਤੇ, ਜਿਨ੍ਹਾਂ ਵਿੱਚ 300 ਕਿਲੋਗ੍ਰਾਮ ਆਰਡੀਐਕਸ, ਇੱਕ ਏਕੇ-56 ਰਾਈਫਲ, 5 ਲੀਟਰ ਰਸਾਇਣ, 84 ਕਾਰਤੂਸ ਅਤੇ ਦੋ ਆਟੋਮੈਟਿਕ ਪਿਸਤੌਲ ਸਨ। ਡਾਕਟਰ ਦਾ ਨਾਮ ਆਦਿਲ ਅਹਿਮਦ ਹੈ। ਆਦਿਲ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸਨੇ ਫਰੀਦਾਬਾਦ ਵਿੱਚ ਵਿਸਫੋਟਕ ਸਟੋਰ ਕਰਨ ਦੀ ਗੱਲ ਕਬੂਲ ਕੀਤੀ ਹੈ।