ਦਿੱਲੀ ਬੰਬ ਧਮਾਕੇ ਅੱਤਵਾਦ ਹਮਲਾ ਐਲਾਨ ਦਿੱਤਾ ਹੈ। ਇਸ ਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 13 ਹੋ ਗਈ ਹੈ। ਇਸ ਹਮਲੇ ਬਾਰੇ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ ਕਿ ਪੁਲਿਸ ਨੇ ਖਦਸ਼ਾ ਪ੍ਰਗਟ ਕੀਤਾ ਕਿ ਦਿੱਲੀ ਧਮਾਕੇ ਵਿੱਚ ਸ਼ਾਮਲ ਅੱਤਵਾਦੀਆਂ ਕੋਲ ਇੱਕ ਨਹੀਂ ਸਗੋਂ ਦੋ ਕਾਰਾਂ ਸਨ।
ਦਿੱਲੀ ਲਾਲ ਕਿਲ੍ਹੇ ਵਿੱਚ ਹੋਏ ਧਮਾਕੇ ਦੀ ਸਭ ਤੋਂ ਨੇੜਲੀ ਸੀਸੀਟੀਵੀ ਫੁਟੇਜ ਬੀਤੀ ਰਾਤ ਸਾਹਮਣੇ ਆਈ ਹੈ। 10 ਸਕਿੰਟ ਦੀ ਵੀਡੀਓ ਵਿੱਚ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਸਿਗਨਲ ‘ਤੇ ਖੜ੍ਹੇ 20 ਤੋਂ ਵੱਧ ਵਾਹਨ ਦਿਖਾਈ ਦੇ ਰਹੇ ਹਨ।
ਸ਼ਾਮ 6:51 ਵਜੇ ਦੇ ਕਰੀਬ ਸਿਗਨਲ ਗ੍ਰੀਨ ਹੋ ਗਿਆ। ਜਿਵੇਂ ਹੀ ਵਾਹਨ ਅੱਗੇ ਵਧੇ, ਇੱਕ i20 ਕਾਰ ਵਿੱਚ ਧਮਾਕਾ ਹੋ ਗਿਆ। ਭਿਆਨਕ ਧਮਾਕੇ ਨਾਲ ਭਿਆਨਕ ਅੱਗ ਲੱਗ ਗਈ, ਜਿਸ ਨਾਲ ਆਲੇ ਦੁਆਲੇ ਕਈ ਵਾਹਨਾਂ ਦੇ ਪਰਖੱਚੇ ਉੱਡ ਗਏ।
ਡਾ. ਉਮਰ ਉਨ ਨਬੀ ਦਾ ਡੀਐਨਏ ਉਸਦੀ ਮਾਂ ਨਾਲ ਮੈਚ ਹੋ ਗਿਆ ਹੈ। ਜਾਂਚ ਟੀਮਾਂ ਨੇ ਕਾਰ ਵਿੱਚੋਂ ਉਮਰ ਦੇ ਦੰਦ, ਹੱਡੀਆਂ, ਖੂਨ ਨਾਲ ਲੱਥਪੱਥ ਕੱਪੜੇ ਅਤੇ ਸਟੀਅਰਿੰਗ ਵ੍ਹੀਲ ਅਤੇ ਐਕਸਲੇਟਰ ਦੇ ਵਿਚਕਾਰ ਫਸਿਆ ਇੱਕ ਲੱਤ ਦਾ ਟੁਕੜਾ ਬਰਾਮਦ ਕੀਤਾ। ਇਸ ਤੋਂ ਪੁਸ਼ਟੀ ਹੁੰਦੀ ਹੈ ਕਿ ਧਮਾਕੇ ਸਮੇਂ ਡਾ. ਉਮਰ ਕਾਰ ਵਿੱਚ ਮੌਜੂਦ ਸਨ। ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਨੇੜੇ 10 ਨਵੰਬਰ ਨੂੰ ਹੋਏ ਧਮਾਕੇ ਵਿੱਚ 13 ਲੋਕ ਮਾਰੇ ਗਏ ਸਨ। ਵੀਰਵਾਰ ਸਵੇਰੇ ਇੱਕ ਜ਼ਖਮੀ ਵਿਅਕਤੀ ਦੀ ਮੌਤ ਹੋ ਗਈ।