ਪਟਿਆਲਾ ਨਗਰ ਨਿਗਮ ਨੇ ਕਿੰਨਰ ਸਮਾਜ ਵੱਲੋਂ ਜਨਮ ਅਤੇ ਵਿਆਹ ਦੇ ਮੌਕੇ ਸ਼ਗੁਨ ਲੈਣ ਲਈ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਲਗਾਤਾਰ ਮਿਲ ਰਹੀ ਸ਼ਿਕਾਇਤਾਂ ਤੋਂ ਬਾਅਦ ਨਗਰ ਨਿਗਮ ਪਟਿਆਲਾ ਦੇ ਹਾਊਸ ਬੋਰਡ ਦੇ ਵਿੱਚ ਕੌਂਸਲਰ ਦੀ ਤਰਫ ਤੋਂ ਇੱਕ ਮਤਾ ਲਿਆਂਦਾ ਗਿਆ ਸੀ ਜਿਸ ਨੂੰ ਨਗਰ ਨਿਗਮ ਦੀ ਮੇਅਰ ਅਤੇ ਕਮਿਸ਼ਨਰ ਦੀ ਤਰਫ ਤੋਂ ਪਾਸ ਕੀਤਾ ਗਿਆ ਹੈ ਹੁਣ ਮਨ ਮਰਜ਼ੀ ਨਾਲ ਪੈਸੇ ਮੰਗਣ ਵਾਲੇ ਕਿੰਨਰ ਸਮਾਜ ‘ਤੇ ਕਾਰਵਾਈ ਹੋਵੇਗੀ।
ਹੁਣ ਕਿੰਨਰਾ ਨੂੰ ਮੁੰਡੇ ਦੇ ਜਨਮ ਤੇ ਵਿਆਹ ਮੌਕੇ ਦਾ ਸ਼ਗਨ ਫਿਕਸ ਕਰ ਦਿੱਤਾ ਹੈ । ਨਗਰ ਨਿਗਮ ਚ ਮਤਾਂ ਪਾਸ ਕੀਤਾ ਗਿਆ ਹੈ ਕਿ ਮੁੰਡੇ ਦੇ ਜਨਮ ਮੌਕੇ ਕਿੰਨਰ 2100 ਵਧਾਈ ਲੈ ਸਕਣਗੇ ਅਤੇ ਵਿਆਹ ਮੌਕੇ 3100 ਵਧਾਈ ਲੈ ਸਕਣਗੇ ਜੇਕਰ ਕੋਈ ਪਰਿਵਾਰ ਇਸ ਤੋਂ ਜਿਆਦਾ ਆਪਣੀ ਮਰਜ਼ੀ ਦੇ ਨਾਲ ਕਿੰਨਰ ਸਮਾਜ ਨੂੰ ਕੁਝ ਦੇਣਾ ਚਾਹੁੰਦਾ ਹੈ ਤਾਂ ਉਸ ਦੇ ਉੱਪਰ ਕੋਈ ਰੋਕ ਨਹੀਂ ਜੇਕਰ ਕੋਈ ਮਨ ਮਰਜ਼ੀ ਦੇ ਨਾਲ ਜਾਂ ਗੁੰਡਾਗਰਦੀ ਕਰਕੇ ਜਾ ਧਮਕਾ ਕੇ ਪੈਸੇ ਮੰਗ ਦੇ ਨੇ ਤਾਂ ਉਹਨਾਂ ਦੇ ਉੱਪਰ ਕਾਰਵਾਈ ਹੋਵੇਗੀ।
ਹਰਿਆਣਾ ‘ਚ ਕੀਤਾ ਗਿਆ ਮਤਾ ਪਾਸ
ਹਰਿਆਣਾ ਦੇ ਪਾਲਦੀ ਪਿੰਡ ਦੀ ਪੰਚਾਇਤ ਨੇ ਸਮਾਜਿਕ ਸੰਤੁਲਨ ਬਣਾਈ ਰੱਖਣ ਲਈ ਇੱਕ ਨਵਾਂ ਨਿਯਮ ਲਾਗੂ ਕੀਤਾ ਹੈ। ਵਿਆਹਾਂ ਜਾਂ ਹੋਰ ਖੁਸ਼ੀ ਦੇ ਮੌਕਿਆਂ ‘ਤੇ ਪਿੰਡ ਆਉਣ ਵਾਲੇ ਵਿਅਕਤੀਆਂ ਨੂੰ ਹੁਣ ₹1,100 ਦੀ ਨਿਸ਼ਚਿਤ ਰਕਮ ਦਿੱਤੀ ਜਾਵੇਗੀ। ਇਹ ਮਤਾ ਹਾਲ ਹੀ ਵਿੱਚ ਹੋਈ ਗ੍ਰਾਮ ਸਭਾ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਪੰਚਾਇਤ ਨੇ ਕਿਹਾ ਕਿ ਇਹ ਕਦਮ ਪਿੰਡ ਦੇ ਅਮੀਰ ਅਤੇ ਮਜ਼ਦੂਰ ਵਰਗ ਦੋਵਾਂ ਦੇ ਹਿੱਤ ਵਿੱਚ ਹੈ, ਇਹ ਯਕੀਨੀ ਬਣਾਉਣਾ ਕਿ ਅਜਿਹੇ ਮੌਕਿਆਂ ‘ਤੇ ਬੇਲੋੜਾ ਵਿੱਤੀ ਦਬਾਅ ਨਾ ਪਾਇਆ ਜਾਵੇ।