ਜਲੰਧਰ ਵਿੱਚ 13 ਸਾਲਾ ਬੱਚੀ ਦੇ ਬੇਰਹਿਮੀ ਨਾਲ ਕਤਲ ਦੇ ਮਾਮਲੇ ਵਿੱਚ, ਇੱਕ ਸਥਾਨਕ ਅਦਾਲਤ ਨੇ ਦੋਸ਼ੀ ਹਰਮਿੰਦਰ ਸਿੰਘ (ਉਰਫ਼ “ਰਿਪੀ”) ਨੂੰ 9 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਘਟਨਾ ਵਿੱਚ ਪੁਲਿਸ ਦੀ ਕਥਿਤ ਲਾਪਰਵਾਹੀ ਵਿਰੁੱਧ ਕਾਰਵਾਈ ਕਰਦੇ ਹੋਏ, ਏਐਸਆਈ ਮੰਗਤ ਰਾਮ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦੀ ਪੂਰੀ ਜਾਂਚ ਅਤੇ ਜਵਾਬ ਦੇਣ ਦੀ ਵੀ ਮੰਗ ਕੀਤੀ ਹੈ ਤਾਂ ਜੋ ਕੋਈ ਵੀ ਦੋਸ਼ੀ ਬਖਸ਼ਿਆ ਨਾ ਜਾਵੇ।

ਨਿਆਂ ਦੀ ਮੰਗ, ਫਾਸਟ-ਟਰੈਕ ਐਕਸ਼ਨ
ਘਟਨਾ ਤੋਂ ਬਾਅਦ, ਸਥਾਨਕ ਨਿਵਾਸੀਆਂ ਨੇ ਤੇਜ਼ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਮਹਿਲਾ ਕਮਿਸ਼ਨ ਅਤੇ ਪੰਜਾਬ ਬਾਲ ਅਧਿਕਾਰ ਕਮਿਸ਼ਨ ਦੋਵਾਂ ਨੇ ਪੂਰੇ ਮਾਮਲੇ ਵਿੱਚ ਫਾਸਟ-ਟਰੈਕ ਟ੍ਰਾਇਲ ਦੀ ਮੰਗ ਕੀਤੀ ਹੈ।
ਬੱਚੀ ਦੀ ਪੋਸਟਮਾਰਟਮ ਰਿਪੋਰਟ ‘ਚ ਅਹਿਮ ਖੁਲਾਸੇ
ਦੱਸ ਦੇਈਏ ਕਿ ਬੱਚੀ ਦੀ ਪੋਸਟਮਾਰਟਮ ਰਿਪੋਰਟ ਵਿਚ ਅਹਿਮ ਖੁਲਾਸੇ ਹੋਏ ਹਨ। ਪੁਲਸ ਨੂੰ ਬੱਚੀ ਦੀ ਮੁੱਢਲੀ ਪੋਸਟਮਾਰਟਮ ਰਿਪੋਰਟ ਮਿਲ ਗਈ ਹੈ, ਜਿਸ ਵਿੱਚ ਮੌਤ ਦਾ ਕਾਰਨ ਗਲਾ ਘੁੱਟਣਾ ਦੱਸਿਆ ਗਿਆ ਹੈ। ਉਸ ਦੀ ਛਾਤੀ ਦੇ ਨੇੜੇ ਜ਼ਖਮ ਅਤੇ ਪਿੱਠ ‘ਤੇ ਰਗੜ ਦੇ ਨਿਸ਼ਾਨ ਸਨ। ਪੋਸਟਮਾਰਟਮ ਦੌਰਾਨ ਲੜਕੀ ਦਾ ਸਵੈਬ ਅਤੇ ਦੋਸ਼ੀ ਦੇ ਖੂਨ ਦਾ ਨਮੂਨਾ ਡੀਐਨਏ ਟੈਸਟ ਲਈ ਫੋਰੈਂਸਿਕ ਸਾਇੰਸ ਲੈਬਾਰਟਰੀ ਭੇਜਿਆ ਜਾਵੇਗਾ।