ਪੰਜਾਬ ਚ ਸਮੂਹ ਐਨ ਐਚ ਐਮ ਕਰਮਚਾਰੀਆਂ ਵੱਲੋਂ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਹੈ। ਆਪਣੀਆਂ ਤਨਖਾਹਾਂ ਜਾਰੀ ਕਰਵਾਉਣ ਲਈ ਐਨ ਐਚ ਐਮ ਨੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਹੈ । ਜਿਸ ਕਾਰਨ ਸਿਹਤ ਸੇਵਾਵਾਂ ਬੂਰੀ ਤਰ੍ਹਾ ਨਾਲ ਪ੍ਰਭਾਵਿਤ ਰਹੀਆਂ। ਇਸ ਦੌਰਾਨ ਪੰਜਾਬ ਭਰ ਦੇ ਸਮੂਹ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਵੱਲੋਂ ਵਿਭਾਗ ਦੀ ਹਰ ਤਰ੍ਹਾਂ ਦੀ ਆਨ ਲਾਈਨ ਰਿਪੋਰਟਿੰਗ, ਆਫ਼ ਲਾਈਨ ਰਿਪੋਰਟਿੰਗ , ਰੋਜ਼ਾਨਾ ਓ ਪੀ ਡੀ ਅਤੇ ਹੋਰ ਵਿਭਾਗੀ ਕੰਮਕਾਜ ਪੂਰੀ ਤਰ੍ਹਾਂ ਠੱਪ ਪਿਆ ਹੈ।
ਤਨਖਾਹਾਂ ਨਾ ਮਿਲਣ ਕਾਰਣ ਆਰਥਿਕ ਤੇ ਮਾਨਸਿਕ ਤਣਾਅ ਤੋਂ ਗੁਜ਼ਰ ਰਹੇ ਕਰਮਚਾਰੀ
ਪੰਜਾਬ ਭਰ ਦੇ ਹਰ ਇੱਕ ਜ਼ਿਲੇ ਤੋਂ ਇਸ ਸੂਬਾ ਪੱਧਰੀ ਹੜਤਾਲ ਸਬੰਧੀ ਭਰਪੂਰ ਜੋਸ਼ ਦੇਖਣ ਨੂੰ ਮਿਲਿਆ। ਐਨ ਐਚ ਐਮ ਇੰਪਲਾਈਜ ਯੂਨੀਅਨ ਪੰਜਾਬ ਦੇ ਸੀਨੀਅਰ ਆਗੂ ਸੰਦੀਪ ਕੌਰ ਬਰਨਾਲਾ, ਗੁਲਸ਼ਨ ਸ਼ਰਮਾ ਫਰੀਦਕੋਟ, ਡਾਕਟਰ ਵਾਹਿਦ ਮਲੇਰਕੋਟਲਾ ਨੇ ਸਾਝੀ ਆਵਾਜ਼ ਚ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਕੌਮੀ ਸਿਹਤ ਮਿਸ਼ਨ (ਐਨਐਚਐਮ) ਤਹਿਤ ਕੰਮ ਕਰਦੇ ਸਮੂਹ ਕੱਚੇ ਮੁਲਾਜਮਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਜਿੱਥੇ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਸਮੂਹ ਮੁਲਾਜ਼ਮ ਵਿਭਾਗ ਅਤੇ ਸਰਕਾਰ ਦੇ ਇਸ ਰਵੱਈਏ ਕਾਰਨ ਮਾਨਸਿਕ ਤਣਾਓ ਵਿੱਚੋਂ ਗੁਜ਼ਰ ਰਹੇ ਹਨ।
ਮੰਗਾਂ ਨਾ ਮੰਨਣ ‘ਤੇ ਤਿੱਖੇ ਵਿਰੋਧ ਦਾ ਕੀਤਾ ਐਲਾਨ
ਰਾਮ ਸਿੰਘ ਕਪੂਰਥਲਾ, ਜਸਵੀਰ ਸਿੰਘ ਤਰਨਤਾਰਨ ਨੇ ਕਿਹਾ ਜਿਸ ਦੇ ਸਿੱਟੇ ਵਜੋਂ ਐਨ ਐਚ ਐਮ ਇੰਪਲਾਈਜ ਯੂਨੀਅਨ ਪੰਜਾਬ ਵੱਲੋਂ ਹੜਤਾਲ ਵਰਗਾ ਤਿੱਖੇ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਮੁਲਾਜ਼ਮਾਂ ਦੀ ਹੜਤਾਲ ਕਾਰਨ ਪ੍ਰਭਾਵਿਤ ਹੋਣ ਵਾਲੀਆਂ ਸਿਹਤ ਸੇਵਾਵਾਂ ਦੀ ਨਿਰੋਲ ਜ਼ਿੰਮੇਵਾਰੀ ਸਰਕਾਰ ਅਤੇ ਵਿਭਾਗ ਦੀ ਹੈ।
ਮਿਸ਼ਨ ਡਾਇਰੈਕਟਰ ਦਫ਼ਤਰ ਦਾ ਕਰਨਗੇ ਘਿਰਾਓ
ਯੂਨੀਅਨ ਦੇ ਆਗੂ ਨੇ ਰੋਸ ਭਰੇ ਸ਼ਬਦਾਂ ਚ ਕਿਹਾ ਕਿ ਜੇਕਰ ਸਰਕਾਰ ਅਤੇ ਵਿਭਾਗ ਉਹਨਾਂ ਦੀਆ ਰੁਕੀਆਂ ਹੋਈਆਂ ਤਨਖਾਹਾਂ ਤੁਰੰਤ ਜਾਰੀ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਚ ਇਸ ਸੰਘਰਸ਼ ਦੀ ਰੂਪ ਰੇਖਾ ਨੂੰ ਤਿੱਖਾ ਕਰਦੇ 4 ਤਰੀਕ ਨੂੰ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਜੀ ਦੇ ਹੈਂਡ ਆਫਿਸ ਦਾ ਘੇਰਾਓ ਕੀਤਾ ਜਾਵੇਗਾ। ਇਸ ਲਈ ਉਹਨਾਂ ਦੀਆ ਰੁਕੀਆਂ ਹੋਈਆਂ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ।
ਇਸ ਮੌਕੇ ਤੇ ਦਿਨੇਸ ਗਰਗ ਪਟਿਆਲਾ, ਅਮਰਜੀਤ ਸਿੰਘ ਫਤਿਹਗੜ੍ਹ ਸਾਹਿਬ,ਜਸ਼ਨ ਫਤਿਹਗੜ੍ਹ ਸਾਹਿਬ, ਡਾਕਟਰ ਸਿਮਰਪਾਲ ਮੋਗਾ,ਜਸਬੀਰ ਸਿੰਘ ਕੋਟੀਆ, ਡਾਕਟਰ ਪੰਖਕੁੜੀ ਜਲੰਧਰ, ਤੁਰਣਜੀਤ ਹੁਸ਼ਿਆਰਪੁਰ, ਦੀਪਿਕਾ ਸਿੰਗਲਾ ਪਠਾਨਕੋਟ, ਰਣਜੀਤ ਕੌਰ ਬਠਿੰਡਾ, ਵਿਕਰਮ ਮਲੇਰਕੋਟਲਾ, ਗੁਰਪ੍ਰੀਤ ਭੁੱਲਰ ਡਾਕਟਰ ਰਾਜ ਨਵਾਂ ਸ਼ਹਿਰ, ਅਮਨਦੀਪ ਕੌਰ ਨਵਾਂ ਸ਼ਹਿਰ, ਡਾਕਟਰ ਸ਼ਿਵਰਾਜ ਲੁਧਿਆਣਾ, ਮਨਦੀਪ ਸਿੰਘ ਤਰਨਤਾਰਨ, ਡਾਕਟਰ ਜਤਿੰਦਰ ਕਪੂਰਥਲਾ ਆਦਿ ਆਗੂ ਹਾਜ਼ਰ ਸਨ।