ਜਲੰਧਰ ਦੇ ਨਿਊ ਗੁਰੂ ਅਮਰਦਾਸ ਨਗਰ ‘ਚ ਆਪ ਆਗੂ ਤੇ ਕਾਂਗਰਸ ਦੇ ਕੌਂਸਲਰ ਵਿਚਾਲੇ ਝਗੜਾ ਹੋ ਗਿਆ ਹੈ। ਇਹ ਹੰਗਾਮਾ ਉਦੋਂ ਹੋਇਆ ਜਦ ਵਾਰਡ ਕੌਂਸਲਰ ਆਸ਼ੂ ਸ਼ਰਮਾ ਨੇ ਸੀਵਰੇਜ ਦੀ ਸਫਾਈ ਲਈ ਸੁਪਰ ਸਕਸ਼ਨ ਮਸ਼ੀਨ ਮੰਗਵਾਈ। ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਸੀਵਰੇਜ ਦੀ ਸਫਾਈ ਰੋਕ ਕੇ ਝਗੜਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਸੀਵਰੇਜ ਦੀ ਸਫਾਈ ਰੋਕਣੀ ਪਈ। ਇਸ ਮਾਮਲੇ ਵਿੱਚ ਥਾਣਾ 1 ਦੀ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ।
ਕੌਂਸਲਰ ਆਸ਼ੂ ਸ਼ਰਮਾ ਨੇ ਦੋਸ਼ ਲਗਾਇਆ ਕਿ ‘ਆਪ’ ਆਗੂ ਦੇ ਨਾਲ ਆਏ ਇੱਕ ਨੌਜਵਾਨ ਨੇ ਉਸ ਵੱਲ ਪਿਸਤੌਲ ਤਾਣ ਦਿੱਤੀ। ਸਵੈ-ਰੱਖਿਆ ਵਿੱਚ, ਉਸਨੇ ਉਸ ਵਿਅਕਤੀ ਦੇ ਹੱਥ ਵਿੱਚ ਮੁੱਕਾ ਮਾਰਿਆ, ਜਿਸ ਕਾਰਨ ਲੋਡਡ ਪਿਸਤੌਲ ਡਿੱਗ ਗਿਆ। ਇਹ ਖੁਸ਼ਕਿਸਮਤੀ ਸੀ ਕਿ ਪਿਸਤੌਲ ਤੋਂ ਗੋਲੀ ਨਹੀਂ ਚੱਲੀ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ।”
ਪੁਲਿਸ ਨੇ ਸਿਮਰਨਜੀਤ ਸਿੰਘ ਦੀ ਸ਼ਿਕਾਇਤ ‘ਤੇ ਕਾਂਗਰਸੀ ਮਹਿਲਾ ਕੌਂਸਲਰ ਆਸ਼ੂ ਸ਼ਰਮਾ ਅਤੇ ਉਸਦੇ ਪਤੀ ਗੌਰਵ ਸ਼ਰਮਾ, ਬੰਟੀ ਅਰੋੜਾ, ਅਨਮੋਲ ਕਾਲੀਆ ਅਤੇ ਹੋਰਾਂ ਵਿਰੁੱਧ ਬੀਐਨਐਸ ਦੀ ਧਾਰਾ 115(2), 304, 351(3), 190, 191, ਅਸਲਾ ਐਕਟ ਦੀ 25 (1-ਬੀ) (ਏ) ਅਤੇ ਐਸਸੀ ਐਸਟੀ ਐਕਟ 1989 ਦੀ 3(1) ਤਹਿਤ ਮਾਮਲਾ ਦਰਜ ਕੀਤਾ ਹੈ।