View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

3:53 PM IST

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਅੰਮ੍ਰਿਤਸਰ ਦੀ ਮਸ਼ਹੂਰ ਹੈਰੀਟੇਜ ਸਟਰੀਟ ਨੂੰ ਪੂਰੀ ਤਰ੍ਹਾਂ ਨਵੀਨੀਕਰਨ ਤੋਂ ਬਾਅਦ ਇੱਕ ਵਾਰ ਫਿਰ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਹੈ। ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਅਤੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਾਂਝੇ ਤੌਰ ‘ਤੇ ਇਸ ਨਵੇਂ ਰੂਪ ਦਾ ਰਸਮੀ ਉਦਘਾਟਨ ਕੀਤਾ।

3 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਹੋਇਆ ਪੂਰਾ

ਇਹ ਪ੍ਰੋਜੈਕਟ ਲਗਭਗ 3 ਕਰੋੜ ਰੁਪਏ ਦੀ ਲਾਗਤ ਨਾਲ ਡਾ. ਸਾਹਨੀ ਦੇ ਐਮ.ਪੀ.ਐਲ.ਏ.ਡੀ. ਫੰਡ ਰਾਹੀਂ ਦੋ ਸਾਲਾਂ ਵਿੱਚ ਪੂਰਾ ਹੋਇਆ । ਸ਼ਰਧਾਲੂਆਂ ਨੂੰ ਸੁੰਦਰ, ਸਾਫ਼-ਸੁਥਰਾ ਤੇ ਅਧਿਆਤਮਿਕ ਮਾਹੌਲ ਦੇਣ ਲਈ ਤਿਆਰ ਕੀਤਾ ਗਿਆ ਹੈ। ਇੱਕ ਕਿਲੋਮੀਟਰ ਲੰਬੇ ਰਸਤੇ ਦੇ ਪੱਥਰੀ ਫਰਸ਼ ਨੂੰ ਨਵੀਂ ਪਾਲਿਸ਼ ਅਤੇ ਬਫ਼ਿੰਗ ਨਾਲ ਚਮਕਾਇਆ ਗਿਆ ਹੈ। ਰੋਜ਼ਾਨਾ ਸਫ਼ਾਈ ਲਈ ਅਤਿ-ਆਧੁਨਿਕ ਮੈਗਾ ਸਵੀਪਿੰਗ ਮਸ਼ੀਨ ਲਗਾਈ ਗਈ ਹੈ, ਜਦਕਿ ਬਜ਼ੁਰਗ ਤੇ ਅਪਾਹਜ ਸ਼ਰਧਾਲੂਆਂ ਲਈ ਚਾਰ ਗੋਲਫ਼ ਕਾਰਟ ਤਾਇਨਾਤ ਕੀਤੇ ਗਏ ਹਨ।

ਸਭ ਤੋਂ ਵੱਡਾ ਆਕਰਸ਼ਣ ਸਿੱਖ ਇਤਿਹਾਸ ਦੇ ਮਹਾਨ ਯੋਧੇ ਜਨਰਲ ਹਰੀ ਸਿੰਘ ਨਲਵਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਵਿਸ਼ਾਲ ਮੂਰਤੀਆਂ ਹਨ, ਜੋ ਗਲੀ ਦੇ ਮੁੱਖ ਦਰਵਾਜ਼ੇ ‘ਤੇ ਸਥਾਪਿਤ ਕੀਤੀਆਂ ਗਈਆਂ ਹਨ। ਇਹ ਮੂਰਤੀਆਂ ਸ਼ਰਧਾਲੂਆਂ ਵਿੱਚ ਸਿੱਖ ਵਿਰਸੇ ਪ੍ਰਤੀ ਮਾਣ ਤੇ ਗਰਵ ਦੀ ਭਾਵਨਾ ਜਗਾਉਂਦੀਆਂ ਹਨ।

ਇਸ ਤੋਂ ਇਲਾਵਾ, 200 ਤੋਂ ਵੱਧ ਪੌਦੇ ਲਗਾਏ ਗਏ ਹਨ ਅਤੇ ਹਰ ਥਾਂ ਡਸਟਬਿਨ ਰੱਖੇ ਗਏ ਹਨ। ਨਵਾਂ ਸਪੀਕਰ ਨੈੱਟਵਰਕ ਪਾਰਕਿੰਗ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤੱਕ ਲਾਈਵ ਗੁਰਬਾਣੀ ਕੀਰਤਨ ਸੁਣਾਉਂਦਾ ਹੈ, ਜਿਸ ਨਾਲ ਸ਼ਰਧਾਲੂ ਪੂਰੀ ਯਾਤਰਾ ਦੌਰਾਨ ਅਧਿਆਤਮਿਕ ਮਾਹੌਲ ਵਿੱਚ ਰਹਿੰਦੇ ਹਨ।

ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਇਹ ਪ੍ਰੋਜੈਕਟ ਸਿਰਫ਼ ਸੁੰਦਰੀਕਰਨ ਹੀ ਨਹੀਂ, ਸਗੋਂ ਸਿੱਖ ਇਤਿਹਾਸ ਤੇ ਸੱਭਿਆਚਾਰ ਨੂੰ ਸਨਮਾਨ ਦੇਣ ਦਾ ਵੀ ਪ੍ਰਤੀਕ ਹੈ। ਹੁਣ ਹੈਰੀਟੇਜ ਸਟਰੀਟ ਨਵੀਂ ਚਮਕ, ਸ਼ੁੱਧਤਾ ਤੇ ਸਿੱਖ ਵੀਰਾਂ ਦੀ ਵੀਰਤਾ ਦੀ ਯਾਦ ਨਾਲ ਸੈਲਾਨੀਆਂ ਤੇ ਸ਼ਰਧਾਲੂਆਂ ਦਾ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

|

|

Read this news in :

|

ਜ਼ਰੂਰ ਪੜ੍ਹੋ

ਇਹਨਾਂ ਨੂੰ ਨਾ ਛੱਡੋ:​

|

|

|

ਖਬਰਿਸਤਾਨ ਨੈੱਟਵਰਕ– ਫਰੀਦਕੋਟ ਦੇ ਸੁਖਣਵਾਲਾ ਵਿੱਚ ਪਤਨੀ ਵਲੋਂ ਆਪਣੇ ਪ੍ਰੇਮੀ

|

|

|

ਖਬਰਿਸਤਾਨ ਨੈੱਟਵਰਕ- ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਅੱਜ ਸੱਚਖੰਡ

|

|

|

ਖਬਰਿਸਤਾਨ ਨੈੱਟਵਰਕ- ਲੁਧਿਆਣਾ ਦੇ ਲਾਡੋਵਾਲ ਨੇੜੇ ਬੀਤੀ ਰਾਤ ਇਕ ਦਰਦਨਾਕ

|

|

|

ਦੇਸ਼ ‘ਚ ਇੰਡੀਗੋ ਦੀਆਂ ਫਲਾਇਟਾਂ ਰੱਦ ਹੋਣ ਕਾਰਣ ਹਵਾਈ ਯਾਤਰੀਆਂ

|

|

|

ਕੰਬੋਡੀਆ-ਥਾਈਲੈਂਡ ਵਿਚਾਲੇ ਤਣਾਅ ਇੱਕ ਫਿਰ ਵੱਧ ਗਿਆ ਹੈ। ਦੋਵਾਂ ਦੇਸ਼ਾਂ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ