ਖ਼ਬਰਿਸਤਾਨ ਨੈੱਟਵਰਕ: ਪੰਜਾਬ ਸਰਕਾਰ ਵੱਲੋਂ ਜਲੰਧਰ ਦੇ ਸਾਈਂ ਦਾਸ ਸਕੂਲ ਗਰਾਊਂਡਸ ਵਿਖੇ 13 ਤਰੀਕ ਨੂੰ ਸ਼ਾਮ ਸਾਢੇ 6 ਵਜੇ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਵਿਸ਼ੇਸ਼ ਸ਼ਰਧਾਮਈ ਸਮਾਗਮ ਕਰਵਾਇਆ ਜਾ ਰਿਹਾ ਹੈ। ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਦੱਸਿਆ ਕਿ ਇਹ ਸ਼ਾਮ ਪੂਰੀ ਤਰ੍ਹਾਂ ਪ੍ਰਭੂ ਦੀ ਉਸਤਤ ਨੂੰ ਸਮਰਪਿਤ ਹੋਵੇਗੀ।
ਇਸ ਰੂਹਾਨੀ ਸ਼ਾਮ ਨੂੰ ਆਪਣੇ ਭਜਨਾਂ ਨਾਲ ਹੋਰ ਵੀ ਖੂਬਸੂਰਤ ਬਣਾਉਣ ਲਈ ਦੇਸ਼ ਦੇ ਪ੍ਰਸਿੱਧ ਭਜਨ ਗਾਇਕ ਹੰਸਰਾਜ ਰਘੂਵੰਸ਼ੀ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ।
ਦੀਪਕ ਬਾਲੀ ਨੇ ਦੱਸਿਆ ਕਿ ਇਸ ਪਵਿੱਤਰ ਮੌਕੇ ‘ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ,ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ,ਮਨੀਸ਼ ਸਿਸੋਦੀਆ ਕਿਸੇ ਸਿਆਸੀ ਆਗੂ ਵਜੋਂ ਨਹੀਂ, ਬਲਕਿ ਇੱਕ ਸੱਚੇ ਸ਼ਰਧਾਲੂ ਬਣ ਕੇ ਨਤਮਸਤਕ ਹੋਣ ਲਈ ਇਸ ਸਮਾਗਮ ਵਿੱਚ ਸ਼ਾਮਿਲ ਹੋਣਗੇ।