ਪੰਜਾਬ ‘ਚ ਸੰਘਣੀ ਧੁੰਦ ਹਾਦਸਿਆਂ ਦਾ ਕਾਰਣ ਬਣ ਰਹੀ ਹੈ।ਉੱਥੇ ਹੀ ਅੱਜ ਜਲੰਧਰ-ਲੁਧਿਆਣਾ ਹਾਈਵੇਅ ‘ਤੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਪੀਏਪੀ ਚੌਕ ‘ਤੇ ਪੰਜਾਬ ਰੋਡਵੇਜ਼ ਦੀ ਇੱਕ ਬੱਸ ਅਤੇ ਇੱਕ ਨਿੱਜੀ ਬੱਸ ਦੀ ਟੱਕਰ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨੇ ਅਚਾਨਕ ਬ੍ਰੇਕ ਲਗਾਈ।
ਰਿਪੋਰਟਾਂ ਅਨੁਸਾਰ, ਟਰੱਕ ਡਰਾਈਵਰ ਇੰਡੀਅਨ ਆਇਲ ਡਿਪੂ ਤੋਂ ਇੱਕ ਲੋਡ ਲੈ ਕੇ ਫਲਾਈਓਵਰ ‘ਤੇ ਚੜ੍ਹ ਰਿਹਾ ਸੀ। ਇਸ ਕਾਰਣ ਪਿੱਛੇ ਤੋਂ ਆ ਰਹੀ ਪੰਜਾਬ ਰੋਡਵੇਜ਼ ਜਲੰਧਰ ਡਿਪੂ-1 ਬੱਸ ਦਾ ਡਰਾਈਵਰ ਧੁੰਦ ਕਾਰਨ ਟਰੱਕ ਨੂੰ ਦੇਖ ਨਹੀਂ ਸਕਿਆ ਤੇ ਬਸ ਉਸ ਨਾਲ ਟੱਕਰ ਗਈ। ਇਸ ਤੋਂ ਬਾਅਦ ਹੀ ਪਿੱਛੇ ਤੋਂ ਆ ਰਹੀ ਇੱਕ ਨਰਵਾਲ ਟਰਾਂਸਪੋਰਟ ਬੱਸ ਵੀ ਰੋਡਵੇਜ਼ ਬੱਸ ਨਾਲ ਟਕਰਾ ਗਈ। ਜਿਸ ਕਾਰਣ ਮੌਕੇ ‘ਤੇ ਹਫੜਾ-ਦਫ਼ੜੀ ਮੱਚ ਗਈ ।
ਹਾਲਾਂਕਿ ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।ਹਾਦਸੇ ਵਿੱਚ ਪੰਜਾਬ ਰੋਡਵੇਜ਼ ਦੇ ਦੋ ਅਧਿਕਾਰੀ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਦਸੇ ਕਾਰਣ ਕਾਫੀ ਦੇਰ ਤਕ ਲੰਮਾ ਜਾਮ ਲੱਗਿਆ। ਸੂਬੇ ‘ਚ ਧੁੰਦ ਕਾਰਣ ਵਿਜੀਬਿਲਟੀ ਜ਼ੀਰੋ ਹੋ ਗਈ ਹੈ। ਜਿਸ ਕਾਰਣ ਹਾਦਸੇ ਵਾਪਰ ਰਹੇ ਹਨ।