ਖਬਰਿਸਤਾਨ ਨੈੱਟਵਰਕ- ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਵਿਚ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੀ ਸ਼ਹਾਦਤ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਣਾਮ ਕੀਤਾ ਹੈ।
ਟਵੀਟ ਕੀਤਾ

CM ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ੦੮ ਪੋਹ, ਅੱਜ ਦੇ ਦਿਨ ਚਮਕੌਰ ਦੀ ਗੜ੍ਹੀ ਦੀ ਜੰਗ ਵਿੱਚ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਹੋਰ ਕਈ ਸਿੰਘ ਸ਼ਹੀਦ ਹੋਏ। ਇਹਨਾਂ ਮਹਾਨ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ।
ਸਾਕਾ ਚਮਕੌਰ ਸਾਹਿਬ, 40 ਸਿੰਘਾਂ ਨੇ ਕੀਤਾ
10 ਲੱਖ ਫੌਜ ਦਾ ਸਾਹਮਣਾ
8 ਪੋਹ/ 22 ਦਸੰਬਰ : ਚਮਕੌਰ ਸਾਹਿਬ ਦੀ ਗੜ੍ਹੀ ਵਿਚ ਸਿੰਘਾਂ ਤੇ ਮੁਗਲ ਫੌਜਾਂ ਵਿਚ ਜ਼ਬਰਦਸਤ ਜੰਗ ਹੋਈ, ਜਿਥੇ ਕਿ ਮੁਗਲ ਫੌਜਾਂ ਵਿਚ ਇੰਨਾ ਖੌਫ ਸੀ ਕਿ 40 ਸਿੰਘਾਂ ਅੱਗੇ 10 ਲੱਖ ਮੁਗਲ ਫੌਜਾਂ ਆ ਖੜੀਆਂ ਹੋਈਆਂ, ਜਿਥੇ ਵੱਡੇ ਸਾਹਿਬਜ਼ਾਦਿਆਂ ਨੇ ਪਿਤਾ ਦਸਮੇਸ਼ ਜੀ ਤੋਂ ਜੰਗ ਵਿਚ ਜਾਣ ਦੀ ਆਗਿਆ ਮੰਗੀ ਤੇ ਗੁਰੂ ਸਾਹਿਬ ਨੇ ਵਾਰੀ ਵਾਰੀ ਆਪਣੇ ਹੱਥੀਂ ਦੋਵਾਂ ਸਾਹਿਬਜ਼ਾਦਿਆਂ ਨੂੰ ਜੰਗ ਦੇ ਮੈਦਾਨ ਵੱਲ ਤੋਰਿਆ। ਬਾਬਾ ਅਜੀਤ ਸਿੰਘ ਜੀ ਜੋ ਕਿ ਉਸ ਵੇਲੇ 17 ਸਾਲ ਦੇ ਸਨ, ਭਾਈ ਮੋਹਕਮ ਸਿੰਘ ਅਤੇ ਹੋਰ ਸਿੰਘਾਂ ਨਾਲ ਜੰਗ ਵਿਚ ਗਏ ਤੇ ਦੁਸ਼ਮਣਾਂ ਨੂੰ ਭਾਜੜਾਂ ਪਾ ਦਿੱਤੀਆਂ। ਸਾਹਿਬਜ਼ਾਦਾ ਅਜੀਤ ਸਿੰਘ ਨੂੰ 392 ਤੀਰ ਵੱਜੇ ਤੇ ਉਹ ਸ਼ਹੀਦ ਹੋ ਗਏ। ਵੱਡੇ ਵੀਰ ਨੂੰ ਜੰਗ ਵਿਚ ਵੇਖ ਕੇ ਬਾਬਾ ਜੁਝਾਰ ਸਿੰਘ ਜੀ ਉਮਰ 14 ਸਾਲ, ਭਾਈ ਹਿੰਮਤ ਸਿੰਘ ਅਤੇ ਭਾਈ ਸਾਹਿਬ ਸਿੰਘ ਅਤੇ ਤਿੰਨ ਹੋਰ ਸਿੰਘਾਂ ਸਮੇਤ ਜੰਗ ਏ ਮੈਦਾਨ ਪੁੱਜੇ ਤੇ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਸ਼ਹਾਦਤ ਦਾ ਜਾਮ ਪੀ ਗਏ।