ਖਬਰਿਸਤਾਨ ਨੈੱਟਵਰਕ- ਪੰਜਾਬੀ ਸੰਗੀਤ ਜਗਤ ਵਿਚ ਉਸ ਵੇਲੇ ਸੋਗ ਦੀ ਲਹਿਰ ਫੈਲ ਗਈ ਜਦੋਂ ਪੰਜਾਬ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਪਿਤਾ ਪੂਰਨਸ਼ਾਹ ਕੋਟੀ ਦਾ ਅੱਜ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਕਾਫੀ ਸਮੇਂ ਤੋਂ ਬੀਮਾਰ ਸਨ।
ਦੱਸ ਦੇਈਏ ਕਿ ਉਹ ਸੂਫ਼ੀ ਗਾਇਕੀ ਵਿਚ ਇਕ ਵੱਡੇ ਤਾਰੇ ਵਾਂਗ ਚਮਕੇ। ਸਾਬਰ ਕੋਟੀ, ਹੰਸ ਰਾਜ ਹੰਸ ਤੇ ਮਾਸਟਰ ਸਲੀਮ ਤੇ ਕਈ ਨਾਮੀ ਹਸਤੀਆਂ ਦੇ ਉਸਤਾਦ ਰਹਿ ਚੁੱਕੇ ਹਨ।