ਖਬਰਿਸਤਾਨ ਨੈੱਟਵਰਕ– ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਅੱਜ ਯਾਨੀ 02 ਜਨਵਰੀ 2026 ਦਿਨ ਸ਼ੁਕਰਵਾਰ ਨੂੰ ਜਲੰਧਰ ਸ਼ਹਿਰ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਨਗਰ ਕੀਰਤਨ ਨੂੰ ਲੈ ਕੇ ਟ੍ਰੈਫਿਕ ਪੁਲਿਸ ਨੇ 22 ਚੌਕਾਂ ’ਤੇ ਟ੍ਰੈਫਿਕ ਡਾਈਵਰਟ ਕੀਤਾ ਹੈ। ਪੁਲਿਸ ਵੱਲੋਂ ਇਨ੍ਹਾਂ ਸੜਕਾਂ ਤੋਂ ਨਾ ਗੁਜ਼ਰਨ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਸਵੇਰੇ 9 ਵਜੇ ਤੋਂ ਰਾਤ 10 ਵਜੇ ਤੱਕ ਮੁੱਖ ਚੌਕਾਂ ’ਤੇ ਟ੍ਰੈਫਿਕ ਡਾਈਵਰਟ ਰਹੇਗਾ।
ਇਹ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਮੋਹੱਲਾ ਗੋਬਿੰਦਗੜ੍ਹ, ਜਲੰਧਰ ਤੋਂ ਸ਼ੁਰੂ ਹੋਵੇਗਾ ਅਤੇ ਉੱਥੇ ਹੀ ਸਮਾਪਤ ਹੋਵੇਗਾ। ਨਗਰ ਕੀਰਤਨ ਦੌਰਾਨ ਵੱਖ-ਵੱਖ ਥਾਵਾਂ ’ਤੇ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ।
ਸਵੇਰੇ 9 ਤੋਂ ਰਾਤ 10 ਵਜੇ ਤੱਕ ਇਹ ਰੂਟ ਰਹਿਣਗੇ ਡਾਇਵਰਟ
ਨਗਰ ਕੀਰਤਨ ਵਿੱਚ ਸੰਗਤਾਂ ਦੀ ਭਾਰੀ ਆਮਦ ਦੀ ਮੱਦੇਨਜ਼ਰ ਨਗਰ ਕੀਰਤਨ ਦੇ ਉਕਤ ਰੂਟ ਉਤੇ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ 02 ਜਨਵਰੀ 2026 ਨੂੰ ਸਵੇਰੇ 09.00 ਤੋਂ ਰਾਤ 10.00 ਵਜੇ ਤੱਕ ਇਨ੍ਹਾਂ ਪੁਆਂਇੰਟਾਂ/ਚੋਂਕਾਂ ਤੋਂ ਆਵਾਜਾਈ ਨੂੰ ਡਾਇਵਰਟ ਕੀਤਾ ਗਿਆ ਹੈ, ਜਿਨ੍ਹਾਂ ਵਿਚ 1. ਮਦਨ ਫਿਲੋਰ ਮਿੱਲ ਚੋਂਕ, 2. ਅਲਾਸਕਾ ਚੋਂਕ, 3. ਟੀ-ਪੁਆਂਇੰਟ ਰੇਲਵੇ ਸਟੇਸ਼ਨ, 4. ਇਕਹਰੀ ਪੁੱਲੀ ਦਮੋਰੀਆ ਪੁੱਲ, 5. ਕਿਸ਼ਨਪੁਰਾ ਚੋਂਕ/ਰੇਲਵੇ ਫਾਟਕ, 6. ਦੁਆਬਾ ਚੋਂਕ/ਰੇਲਵੇ ਫਾਟਕ, 7. ਪਟੇਲ ਚੋਂਕ, 8. ਵਰਕਸ਼ਾਪ ਚੋਂਕ, 9. ਕਪੂਰਥਲਾ ਚੋਂਕ, 10. ਚਿੱਕ-ਚਿੱਕ ਚੋਂਕ, 11. ਲਕਸ਼ਮੀ ਨਰਾਇਣ ਮੰਦਰ ਮੋੜ, 12. ਫੁੱਟਬਾਲ ਚੌਂਕ, 13, ਟੀ.ਪੁਆਂਇੰਟ ਸ਼ਕਤੀ ਨਗਰ, 14. ਨਕੋਦਰ ਚੌਂਕ, 15. ਸਕਾਈਲਾਰਕ ਚੋਂਕ, 16, ਪ੍ਰੀਤ ਹੋਟਲ ਮੋੜ, 17. ਮਖਦੂਮਪੁਰਾ ਗਲੀ (ਫੁੱਲਾਂਵਾਲਾ ਚੌਂਕ), 18. ਪਲਾਜਾ ਚੋਂਕ, 19. ਕੰਪਨੀ ਬਾਗ ਚੋਂਕ (ਪੀ.ਐਨ.ਬੀ ਚੌਂਕ), 20, ਮਿਲਾਪ ਚੌਂਕ, 21. ਸ਼ਾਸ਼ਤਰੀ ਮਾਰਕੀਟ ਚੋਂਕ ਸ਼ਾਮਲ ਹਨ।

ਟ੍ਰੈਫਿਕ ਪੁਲਸ ਵਲੋਂ ਅਪੀਲ
ਵਾਹਨ ਚਾਲਕਾਂ/ਪਬਲਿਕ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਦਿਨ ਉਪਰੋਕਤ ਨਿਰਧਾਰਿਤ ਰੂਟ ਦਾ ਇਸਤੇਮਾਲ ਕਰਨ ਦੀ ਬਜਾਏ ਹੋਰ ਬਦਲਵੇਂ ਲਿੰਕ ਰਸਤਿਆਂ ਦਾ ਇਸਤੇਮਾਲ ਕੀਤਾ ਜਾਵੇ। ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ ਟਰੈਫਿਕ ਪੁਲਿਸ ਦੇ ਹੈਲਪ ਲਾਈਨ ਨੰਬਰ 0181-2227296 ਉਤੇ ਸੰਪਰਕ ਕੀਤਾ ਜਾ ਸਕਦਾ ਹੈ।