ਰਾਜਸਥਾਨ ਦੇ ਕੋਟਾ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਕੋਟਾ ਦੇ ਪ੍ਰਤਾਪ ਨਗਰ ਦੇ ਰਹਿਣ ਵਾਲੇ ਸੁਭਾਸ਼ ਕੁਮਾਰ ਰਾਵਤ ਆਪਣੀ ਪਤਨੀ ਨਾਲ ਖਾਟੂ ਸ਼ਿਆਮ ਜੀ ਦੇ ਦਰਸ਼ਨ ਕਰ ਦੇਰ ਰਾਤ ਜਦੋਂ ਘਰ ਵਾਪਸ ਪਰਤੇ ਤਾਂ ਰਸੋਈ ਦੀ ਕੰਧ ਵਿੱਚ ਲੱਗੇ ਐਗਜ਼ੌਸਟ ਫੈਨ ਦੇ ਮੋਰੇ ਵਿੱਚ ਇੱਕ ਨੌਜਵਾਨ ਨੂੰ ਅੱਧਾ ਅੰਦਰ ਤੇ ਅੱਧਾ ਬਾਹਰ ਫਸਿਆ ਹੋਇਆ ਦੇਖ ਉਨਾਂ ਦੇ ਹੋਸ਼ ਉੱਡ ਗਏ ।
ਨੌਜਵਾਨ ਚੋਰੀ ਦੇ ਇਰਾਦੇ ਨਾਲ ਐਗਜ਼ੌਸਟ ਫੈਨ ਰਾਹੀਂ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਬੁਰੀ ਤਰ੍ਹਾਂ ਫਸ ਗਿਆ। ਜਿਵੇਂ ਹੀ ਘਰ ਵਾਲਿਆਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਬਾਹਰ ਪਹਿਰਾ ਦੇ ਰਿਹਾ ਚੋਰ ਦਾ ਸਾਥੀ ਮੌਕੇ ਤੋਂ ਭੱਜ ਗਿਆ।
ਦੂਜੇ ਪਾਸੇ ਐਗਜ਼ੌਸਟ ‘ਚ ਫਸਿਆ ਚੋਰ ਜਿਵੇਂ-ਜਿਵੇਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਗਿਆ ਓਨ੍ਹਾਂ ਹੋਰ ਫਸਦਾ ਗਿਆ। ਦਰਦ ਦੀਆਂ ਚੀਕਾਂ ਸੁਣ ਕੇ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ ਤੇ ਕੁਝ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ, ਜਦਕਿ ਕੁਝ ਨੇ ਇਸ ਅਜੀਬ ਦ੍ਰਿਸ਼ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਚੋਰ ਦੀ ਇਹ ਵੀਡੀਉ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੁਲਿਸ ਨੇ ਜੱਦੋ ਜਹਿਦ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ ‘ਤੇ ਹਿਰਾਸਤ ‘ਚ ਲੈ ਲਿਆ।