ਖਬਰਿਸਤਾਨ ਨੈੱਟਵਰਕ- ਜਲੰਧਰ ਦੇ ਨੋਵਾ ਆਈਵੀਐਫ ਸੈਂਟਰ ਵਿਖੇ ਧੀਆਂ ਦੀ ਲੋਹੜੀ ਧੂਮ-ਧਾਮ ਨਾਲ ਮਨਾਈ ਗਈ। ਡਾ. ਜੈਸਮੀਨ ਦਹੀਆ, ਕਲੀਨਿਕਲ ਡਾਇਰੈਕਟਰ, ਨੋਵਾ ਆਈਵੀਐਫ ਜਲੰਧਰ ਦੀ ਅਗਵਾਈ ਹੇਠ ਇਕ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਦੱਸ ਦੇਈਏ ਕਿ Dr. Jasmine Dahiya ਵੱਲੋਂ ਧੀਆਂ ਦੀ ਲੋਹੜੀ ਦੇ 25 ਸਾਲ
ਪੂਰੇ ਹੋ ਗਏ ਹਨ।
ਇਸ ਮੌਕੇ ਲੋਹੜੀ ਦਾ ਤਿਉਹਾਰ ਬੜੀ ਖੁਸ਼ੀ, ਰੌਣਕ ਅਤੇ ਭਾਵਨਾਤਮਕ ਮਾਹੌਲ ਵਿੱਚ ਮਨਾਇਆ ਗਿਆ। ਇਸ ਵਿਸ਼ੇਸ਼ ਸਮਾਗਮ ਵਿੱਚ ਕਈ ਜੋੜੇ ਆਪਣੇ ਨਵਜੰਮੇ ਬੱਚਿਆਂ ਸਮੇਤ ਸ਼ਾਮਲ ਹੋਏ। ਢੋਲ ਦੀਆਂ ਜੋਸ਼ੀਲੀਆਂ ਧੁਨਾਂ ‘ਤੇ ਮਾਪੇ ਆਪਣੇ ਬੱਚਿਆਂ ਨੂੰ ਗੋਦ ਵਿੱਚ ਲੈ ਕੇ ਨੱਚਦੇ ਨਜ਼ਰ ਆਏ। ਇਸ ਮੌਕੇ ਸਾਰਿਆਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਨਵਜੰਮੇ ਬੱਚੇ ਸਿਹਤਮੰਦ, ਸੁਖੀ ਅਤੇ ਖੁਸ਼ਹਾਲ ਜੀਵਨ ਜਿਊਣ ਅਤੇ ਸਾਰੇ ਨਿਸਤਾਨ ਜੋੜਿਆਂ ਨੂੰ ਸੰਤਾਨ ਸੁਖ ਦੀ
ਦਾਤ ਮਿਲੇ।
ਸਮਾਗਮ ਦੌਰਾਨ ਬੱਚਿਆਂ ਅਤੇ ਨੋਵਾ IVF ਦੇ ਸਟਾਫ਼ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ| ਬੱਚਿਆਂ ਅਤੇ ਸਟਾਫ਼ ਨੇ ਲੋਕ ਪ੍ਰਿਯ ਅਤੇ ਭੰਗੜਾ ਪਾ ਕੇ ਪ੍ਰੋਗਰਾਮ ਵਿੱਚ ਚਾਰ ਚੰਨ੍ਹ ਲਾ ਦਿੱਤੇ | ਇਸ ਮੌਕੇ ਇਕੱਠ ਨੂੰ Dr Jasmine Dahiya ਵੱਲੋਂ ਸੰਬੋਧਨ ਕੀਤਾ ਗਿਆ।
ਡਾ. ਜੈਸਮਿਨ ਦਾਹੀਆ ਵੱਲੋਂ ਕਿਹਾ ਗਿਆ ਕਿ ਧੀਆਂ ਦਾ ਸਨਮਾਨ ਕਰਨਾ ਸਿਰਫ਼ ਸਮਾਜਕ ਜ਼ਿੰਮੇਵਾਰੀ ਨਹੀਂ, ਸਗੋਂ ਮਨੁੱਖਤਾ ਦਾ ਫ਼ਰਜ਼ ਹੈ। ਉਨ੍ਹਾਂ ਦੱਸਿਆ ਕਿ ਇੱਕ IVF ਵਿਸ਼ੇਸ਼ਗਿਆਨ ਹੋਣ ਦੇ ਨਾਤੇ ਉਹ ਹਰ ਰੋਜ਼ ਅਜਿਹੇ ਜੋੜਿਆਂ ਨੂੰ ਮਿਲਦੇ ਹਨ ਜੋ ਸਿਰਫ਼ ਇੱਕ ਸਿਹਤਮੰਦ ਬੱਚੇ ਦੀ ਦਾਤ ਲਈ ਅਰਦਾਸ ਕਰਦੇ ਹਨ, ਜਿਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਹਰ ਬੱਚਾ ਪਰਮਾਤਮਾ ਦੀ ਅਮੋਲਕ ਬਖ਼ਸ਼ੀਸ਼ ਹੈ|
ਉਨ੍ਹਾਂ ਇਹ ਵੀ ਕਿਹਾ ਕਿ ਨੋਵਾ IVF ਵਿੱਚ ਇਲਾਜ ਸਿਰਫ਼ ਮੈਡੀਕਲ ਪ੍ਰਕਿਰਿਆ ਨਹੀਂ, ਸਗੋਂ ਭਰੋਸੇ, ਸੰਵੇਦਨਸ਼ੀਲਤਾ ਅਤੇ ਨੈਤਿਕਤਾ ‘ਤੇ ਆਧਾਰਿਤ ਇੱਕ ਯਾਤਰਾ ਹੈ, ਜਿੱਥੇ ਹਰ ਪਰਿਵਾਰ ਦੇ ਮਾਤਾ-ਪਿਤਾ ਬਣਨ ਦੇ ਸੁਪਨੇ ਨੂੰ ਪੂਰੀ ਇਜ਼ਤ ਅਤੇ ਸਮਰਪਣ ਨਾਲ ਸਾਂਭਿਆ ਜਾਂਦਾ ਹੈ।
ਇਸ ਮੌਕੇ ਡਾ. ਸੋਨਵੰਤ ਕੌਰ (IVF ਵਿਸ਼ੇਸ਼ਗਿਆਨ), ਐਬਾਇਓਲੋਜਿਸਟ ਡਹੇਰ ਕੌਰ ਅਤੇ ਦੇਵਿਕਾ ਮੈਨਨ ਅਤੇ ਸੈਂਟਰ ਮੈਨੇਜਰ ਰੂਪੇਸ਼ ਚੌਧਰੀ ਵੀ ਹਾਜ਼ਰ ਰਹੇ। ਉਨ੍ਹਾਂ ਕਿਹਾ ਕਿ ਨੋਵਾ IVF ਦੀ ਸਭ ਤੋਂ ਵੱਡੀ ਤਾਕਤ ਟੀਮ ਵਰਕ ਹੈ, ਜਿੱਥੇ ਡਾਕਟਰ, ਐਂਬ੍ਰਾਇਓਲੋਜਿਸਟ ਅਤੇ ਸਟਾਫ਼ ਮਿਲ ਕੇ ਹਰ ਜੋੜੇ ਦੇ ਮਾਤਾ-ਪਿਤਾ ਬਣਨ ਦੇ ਸੁਪਨੇ ਨੂੰ ਹਕੀਕਤ ਬਣਾਉਣ ਲਈ ਨਿਰੰਤਰ ਯਤਨ ਕਰਦੇ ਹਨ। ਪ੍ਰੋਗਰਾਮ ਦੀ ਸਮਾਪਤੀ ਲੋਹੜੀ ਬਾਲ ਕੇ, ਸਾਂਝੀ ਅਰਦਾਸ ਅਤੇ ਖੁਸ਼ੀ ਦੇ ਮਾਹੌਲ ਨਾਲ ਕੀਤੀ ਗਈ।