ਓਡੀਸ਼ਾ ਦੇ ਰਾਊਰਕੇਲਾ ਵਿੱਚ ਸ਼ਨੀਵਾਰ ਦੁਪਹਿਰ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਇੰਡੀਆ ਵਨ ਏਅਰ ਦੀ 9 ਸੀਟਰ ਫਲਾਈਟ ਸੀ, ਜੋ ਭੁਵਨੇਸ਼ਵਰ ਤੋਂ ਰਾਊਰਕੇਲਾ ਜਾ ਰਹੀ ਸੀ। ਜਹਾਜ਼ ਵਿੱਚ 6 ਯਾਤਰੀ ਅਤੇ 1 ਪਾਇਲਟ ਸਮੇਤ ਕੁੱਲ 7 ਲੋਕ ਸਵਾਰ ਸਨ।
ਹਾਦਸਾ ਰਾਊਰਕੇਲਾ ਤੋਂ ਲਗਭਗ 15 ਕਿਲੋਮੀਟਰ ਦੂਰ ਵਾਪਰਿਆ। ਹਾਦਸੇ ਵਿੱਚ ਪਾਇਲਟ ਨੂੰ ਗੰਭੀਰ ਚੋਟਾਂ ਲੱਗੀਆਂ ਹਨ, ਜਦਕਿ ਹੋਰ ਯਾਤਰੀਆਂ ਬਾਰੇ ਹੋਰ ਜਾਣਕਾਰੀ ਦੀ ਉਡੀਕ ਹੈ।
ਹਾਦਸੇ ਤੋਂ ਬਾਅਦ ਸਾਹਮਣੇ ਆਈਆਂ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਹਾਜ਼ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਟੁੱਟਿਆ ਹੋਇਆ ਹੈ ਅਤੇ ਉਸ ਦੇ ਦੋਵੇਂ ਵਿੰਗਸ ਵੀ ਨੁਕਸਾਨੀ ਹੋਏ ਹਨ। ਫਿਲਹਾਲ ਜਹਾਜ਼ ਹਾਦਸੇ ਦੇ ਕਾਰਨ ਸਪਸ਼ਟ ਨਹੀਂ ਹੋ ਸਕੇ ਹਨ। ਸੰਬੰਧਿਤ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।