ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ 220 ਕੇ.ਵੀ. ਅਲਾਵਲਪੁਰ ਸਬ-ਸਟੇਸ਼ਨ ਤੋਂ ਚੱਲ ਰਹੀ 66 ਕੇ.ਵੀ. ਲਾਈਨ ਦੇ ਨਵੇਂ ਟਾਵਰ ਦੇ ਨਿਰਮਾਣ ਕਾਰਨ ਆਦਮਪੁਰ ਸ਼ਹਿਰ ਨਾਲ ਲੱਗਦੇ ਸਾਰੇ ਮੁਹੱਲੇ, ਉਦੈਸੀਆਂ, ਚੂਹੜਵਾਲੀ, ਅਰਜਨਵਾਲ, ਸਤੋਵਾਲੀ, ਚੋਮੋ, ਰਾਮ ਨਗਰ, ਕੜਿਆਣਾ, ਪੰਡੋਰੀ, ਡਿਗਰਿਆਂ, ਕਠਾਰ, ਰਾਜੋਵਾਲ, ਮੰਡੇਰ, ਕੂਪੁਰ, ਖੁਰਦਪੁਰ ਪਿੰਡਾਂ ਦੀ ਬਿਜਲੀ ਸਪਲਾਈ ਐਤਵਾਰ 18 ਜਨਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਪਾਵਰਕਾਮ ਦਫ਼ਤਰ ਸਬ ਯੂਨਿਟ ਆਦਮਪੁਰ ਦੇ ਐਸ.ਡੀ.ਓ. ਰਾਜ ਕੁਮਾਰ ਵੱਲੋਂ ਦਿੱਤੀ ਗਈ।