ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ਰਾਜਾ ਗਾਰਡਨ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਵਿਵਾਦ ਛਿੜ ਗਿਆ। ਜਿੱਥੇ ਗੱਡੀ ਕੱਢਣ ਨੂੰ ਲੈ ਕੇ ਇੱਕ ਪੱਖ ਨੇ ਪਿਸਤੌਲ ਕੱਢ ਕੇ ਲੋਡ ਕਰ ਲਈ। ਜਿਸ ਤੋਂ ਬਾਅਦ ਘਟਨਾ ਵਾਲੀ ਥਾਂ ‘ਤੇ ਭਾਰੀ ਹੰਗਾਮਾ ਸ਼ੁਰੂ ਹੋ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਦੋਵਾਂ ਪੱਖਾਂ ਨੂੰ ਸ਼ਾਂਤ ਕਰਵਾਇਆ ਜਾ ਰਿਹਾ ਹੈ।
ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਖਾਲੀ ਹੱਥ ਗੱਲ ਕਰਨ ਗਿਆ ਸੀ, ਜਦਕਿ ਸ਼ੁਭਮ ਵੱਲੋਂ ਪਿਸਤੌਲ ਲੋਡ ਕਰਕੇ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ। ਉਸਨੇ ਦੱਸਿਆ ਕਿ 6 ਮਹੀਨੇ ਪਹਿਲਾਂ ਵੀ ਉਨ੍ਹਾਂ ਦੀ ਲੜਾਈ ਹੋਈ ਸੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਵਿੱਚ-ਬਚਾਅ ਕਰਕੇ ਦੋਵਾਂ ਨੂੰ ਵੱਖ ਕੀਤਾ, ਨਹੀਂ ਤਾਂ ਕੋਈ ਵੱਡੀ ਵਾਰਦਾਤ ਵਾਪਰ ਸਕਦੀ ਸੀ। ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਹਾਲਾਂਕਿ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਦੋਵੇਂ ਧਿਰਾਂ ਆਪਸ ‘ਚ ਬਹਿਸ ਕਰ ਰਹੀਆਂ ਹਨ। ਸ਼ੋਰ-ਸ਼ਰਾਬਾ ਸੁਣ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਜਾਂਦੇ, ਉਨ੍ਹਾਂ ਵਿੱਚ-ਬਚਾਅ ਕਰਨ ਦੀ ਕੋਸ਼ਿਸ਼ ਕੀਤੀ । ਦਿਨ-ਦਿਹਾੜੇ ਹੋਈ ਇਸ ਘਟਨਾ ਕਾਰਨ ਇਲਾਕਾ ਨਿਵਾਸੀ ਕਾਫੀ ਦਹਿਸ਼ਤ ‘ਚ ਹਨ। ਲੋਕਾਂ ਦਾ ਕਹਿਣਾ ਹੈ ਕਿ ਮਾਮੂਲੀ ਗੱਲਾਂ ‘ਤੇ ਹਥਿਆਰ ਕੱਢ ਲੈਣਾ ਕਾਨੂੰਨ ਵਿਵਸਥਾ ਲਈ ਵੱਡੀ ਚੁਣੌਤੀ ਹੈ।ਹਿਣਾ ਹੈ ਕਿ ਮਾਮੂਲੀ ਗੱਲਾਂ ‘ਤੇ ਹਥਿਆਰ ਕੱਢ ਲੈਣਾ ਕਾਨੂੰਨ ਵਿਵਸਥਾ ਲਈ ਵੱਡੀ ਚੁਣੌਤੀ ਹੈ।



