ਖ਼ਬਰਿਸਤਾਨ ਨੈੱਟਵਰਕ: ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੀਨੀਅਰ ਗਗਨਦੀਪ ਸਿੰਘ ਕਾਕੂ ਆਹਲੂਵਾਲੀਆ ਨੇ ਅੱਜ ਚੰਡੀਗੜ੍ਹ ਦੇ ਸੈਕਟਰ 17 ਵਿੱਚ ‘ਪੰਜਾਬ ਖਾਦੀ ਅਤੇ ਗ੍ਰਾਮੀਣ ਉਦਯੋਗ ਬੋਰਡ’ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐੱਸ.ਡੀ. (OSD) ਰਾਜਬੀਰ ਘੁੰਮਣ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਉੱਥੇ ਹੀ ਜਲੰਧਰ ਤੋਂ ਸੰਤ ਸਮਾਜ ਤੋਂ ਇਲਾਵਾ ਦਲਜੀਤ ਸਿੰਘ ਆਹਲੂਵਾਲੀਆ, ਮੰਤਰੀ ਮੋਹਿੰਦਰ ਭਗਤ, ਹਲਕਾ ਸੈਂਟਰਲ ਇੰਚਾਰਜ ਨਿਤਿਨ ਕੋਹਲੀ, ਨੌਰਥ ਇੰਚਾਰਜ ਦਿਨੇਸ਼ ਢੱਲ, ਮੇਅਰ ਵਨੀਤ ਧੀਰ, ਹਰਪਾਲ ਚੱਢਾ, ਕੌਂਸਲਰ ਦੀਪਕ ਸ਼ਾਰਦਾ, ਯੂਥ ਆਗੂ ਰੌਬਿਨ ਸਾਂਪਲਾ, ਜਗਦੀਸ਼ ਸਮਰਾਏ, ਪੂਜਾ ਸਿੰਘ ਆਦਿ ਵੀ ਹਾਜ਼ਰ ਸਨ।