ਖ਼ਬਰਿਸਤਾਨ ਨੈੱਟਵਰਕ: ਮਸ਼ਹੂਰ ਬਾਲੀਵੁੱਡ ਸਿੰਗਰ ਅਤੇ ਰੈਪਰ ਬਾਦਸ਼ਾਹ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਦੇ ਹਾਲੀਆ ਗੀਤ ‘ਟਟੀਰੀ’ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਸਬੰਧ ਵਿੱਚ ਹਰਿਆਣਾ ਮਹਿਲਾ ਕਮਿਸ਼ਨ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਬਾਦਸ਼ਾਹ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਮਹਿਲਾ ਕਮਿਸ਼ਨ ਦੀ ਪ੍ਰਧਾਨ ਨੇ ਪੰਚਕੂਲਾ ਅਤੇ ਪਾਣੀਪਤ ਦੇ SP ਨੂੰ ਨਿਰਦੇਸ਼ ਦਿੱਤੇ ਹਨ ਕਿ ਬਾਦਸ਼ਾਹ ਦਾ ਪਾਸਪੋਰਟ ਤੁਰੰਤ ਜ਼ਬਤ ਕੀਤਾ ਜਾਵੇ ਤਾਂ ਜੋ ਉਹ ਦੇਸ਼ ਛੱਡ ਕੇ ਬਾਹਰ ਨਾ ਜਾ ਸਕਣ। ਬਾਦਸ਼ਾਹ ‘ਟਟੀਰੀ’ ਗੀਤ ਵਿਵਾਦ ਦੇ ਸਬੰਧ ਵਿੱਚ ਅੱਜ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਏ। ਹਾਲਾਂਕਿ ਉਨ੍ਹਾਂ ਦੇ ਵਕੀਲਾਂ ਨੇ ਪੇਸ਼ ਹੋ ਕੇ ਦਲੀਲ ਦਿੱਤੀ ਕਿ ਉਹ ਸਕਿਓਰਿਟੀ ਰੀਜ਼ਨ ਕਾਰਣ ਪੇਸ਼ ਨਹੀਂ ਹੋ ਸਕੇ।