ਖ਼ਬਰਿਸਤਾਨ ਨੈੱਟਵਰਕ: ਜਲੰਧਰ ਹਾਈਟਸ ਵਿੱਚ ਕੈਂਬਰਿਜ ਸਕੂਲ ਦੀ 14 ਸਾਲਾ ਵਿਦਿਆਰਥਣ ਦੇ ਮੌਤ ਮਾਮਲੇ ‘ਚ ਇੱਕ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਨੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਇਸ ਮਾਮਲੇ ਨੂੰ ਸਪਸ਼ਟ ਕੀਤਾ ਹੈ। ਪੁਲਿਸ ਅਧਿਕਾਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੂਮਿਕਾ ਨੇ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ।
ਮ੍ਰਿਤਕ ਬੱਚੀ ਦੇ ਰਿਸ਼ਤੇਦਾਰ ਭਾਰਤੀ ਨੇ ਦੱਸਿਆ ਕਿ ਪਹਿਲਾਂ ਪਰਿਵਾਰ ਪਰੇਸ਼ਾਨ ਸੀ ਕਿ ਬੱਚੀ ਇਕੱਲੀ ਉੱਥੇ ਕਿਵੇਂ ਪਹੁੰਚੀ, ਪਰ ਹੁਣ ਸਾਰੀ ਸੱਚਾਈ ਸਾਹਮਣੇ ਆ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬੱਚੀ ਕੋਲੋਂ ਇੱਕ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿੱਚ ਉਸ ਨੇ ਲਿਖਿਆ ਸੀ ਕਿ ਉਹ 2 ਪੇਪਰਾਂ ਵਿੱਚ ਫੇਲ੍ਹ ਹੋ ਗਈ ਹੈ, ਜਿਸ ਲਈ ਉਹ ਮੁਆਫੀ ਮੰਗਦੀ ਹੈ। ਪਰਿਵਾਰ ਮੁਤਾਬਕ ਬੱਚੀ ‘ਤੇ ਪੜ੍ਹਾਈ ਦਾ ਕੋਈ ਦਬਾਅ ਨਹੀਂ ਸੀ, ਉਹ ਖੁਦ ਹੀ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹੋ ਗਈ ਸੀ।
ਜਾਂਚ ਅਨੁਸਾਰ ਭੂਮਿਕਾ ਖੁਦ ਸਕੂਲ ਤੋਂ ਬਾਹਰ ਪੈਦਲ ਨਿਕਲੀ ਸੀ ਤੇ ਉੱਥੋਂ ਆਟੋ ਲੈ ਕੇ ਜਲੰਧਰ ਹਾਈਟਸ ਪਹੁੰਚੀ ਸੀ। ਜਿੱਥੇ ਉਸ ਦੀਆਂ ਸਹੇਲੀਆਂ ਰਹਿੰਦੀਆਂ ਹਨ। ਸਕਿਓਰਿਟੀ ਗਾਰਡ ਤੋਂ ਉਨ੍ਹਾਂ ਦਾ ਪਤਾ ਪੁੱਛਦੀ ਹੈ। ਲਿਫ਼ਟ ਰਾਹੀਂ ਸੱਤਵੀਂ ਮੰਜ਼ਿਲ ‘ਤੇ ਚਲੀ ਜਾਂਦੀ ਹੈ। ਉੱਥੇ ਇੱਕ ਆਰਮੀ ਅਫਸਰ ਦੀ ਪਤਨੀ ਤੋਂ ਸੀੜ੍ਹੀ ਮੰਗੀ ਅਤੇ ਉੱਥੇ ਹੀ ਲਗਾ ਕੇ ਉਸਦੇ ਕੋਲ ਹੀ ਬੈਠ ਜਾਂਦੀ ਹੈ। ਇਸੇ ਦੌਰਾਨ ਛੇਵੀਂ ਮੰਜ਼ਿਲ ‘ਤੇ ਇੱਕ ਨੌਕਰਾਨੀ ਨੇ ਲੜਕੀ ਨੂੰ ਬੈਠੇ ਦੇਖਿਆ ਅਤੇ ਮਾਲਕ ਨੂੰ ਸੂਚਿਤ ਕੀਤਾ। ਜਦੋਂ ਤੱਕ ਕੋਈ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦਾ, ਉਦੋਂ ਤੱਕ ਭੂਮਿਕਾ ਛਾਲ ਮਾਰ ਚੁੱਕੀ ਸੀ ।
ਪੁਲਿਸ ਨੇ ਪੁਸ਼ਟੀ ਕੀਤੀ ਕਿ ਪਰਿਵਾਰਕ ਮੈਂਬਰਾਂ ਗਲਤਫਹਿਮੀਆਂ ਨੂੰ ਦੂਰ ਕੀਤਾ ਗਿਆ ਹੈ, ਅਤੇ ਅਪਰਾਧਿਕ ਪ੍ਰਕਿਰਿਆ ਜ਼ਾਬਤਾ ਦੀ ਧਾਰਾ 174 ਦੇ ਤਹਿਤ ਢੁਕਵੀਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।