View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਜਲੰਧਰ ਗੁਰਾਇਆ ਦੇ ਨੇੜੇ ਬਸਪਾ ਆਗੂ ਨੇ ਮਾਮੂਲੀ ਗੱਲ ਪਿਛੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਦੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮੁਲਜ਼ਮ ਜੱਸਾ ਕੋਲੋਂ ਮਜ਼ਦੂਰ ਮਨੋਜ ਨੇ ਸਰ੍ਹੋਂ ਵੱਢਣ ਦੀ 600 ਰੁਪਏ ਅੱਧੀ ਦਿਹਾੜੀ ਮੰਗੀ ਸੀ, ਜਿਸ ਨੂੰ ਲੈ ਕੇ ਦੋਵਾਂ ਵਿਚਾਲੇ ਗਾਲੀ-ਗਲੋਚ ਹੋ ਗਿਆ। ਪਹਿਲਾਂ ਉਹ ਸੜਕ ‘ਤੇ ਇੱਕ-ਦੂਜੇ ਨਾਲ ਝਗੜਦੇ ਰਹੇ, ਫਿਰ ਜਦੋਂ ਜੱਸਾ ਵਰਕਸ਼ਾਪ ਵਿੱਚ ਆਇਆ ਤਾਂ ਮਨੋਜ ਵੀ ਉੱਥੇ ਪੈਸੇ ਮੰਗਣ ਪਹੁੰਚ ਗਿਆ। ਇਸੇ ਦੌਰਾਨ ਬਸਪਾ ਆਗੂ ਨੇ ਮਜ਼ਦੂਰ ‘ਤੇ ਫਾਇਰਿੰਗ ਕਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।

ਡੀ.ਐੱਸ.ਪੀ. ਵਿਨੀਤ ਅਹਿਲਾਵਤ ਅਤੇ ਡੀ.ਐੱਸ.ਪੀ. ਫਿਲੌਰ ਭਰਤ ਮਸੀਹ ਦੀ ਨਿਗਰਾਨੀ ਹੇਠ ਥਾਣਾ ਗੁਰਾਇਆਂ ਦੀ ਟੀਮ ਨੇ ਇੰਸਪੈਕਟਰ ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ।

ਲਾਇਸੰਸੀ ਰਿਵਾਲਰ ਨਾਲ ਚਲਾਈਆਂ 2 ਗੋਲੀਆਂ

ਮੌਕੇ ‘ਤੇ ਪਹੁੰਚੇ ਡੀ.ਐੱਸ.ਪੀ. ਫਿਲੌਰ ਭਰਤ ਮਸੀਹ ਲੱਧੜ ਨੇ ਦੱਸਿਆ ਕਿ 14 ਮਾਰਚ 2026 ਦੀ ਸ਼ਾਮ ਕਰੀਬ 5:25 ਵਜੇ ਜਸਪ੍ਰੀਤ ਸਿੰਘ ਉਰਫ਼ ਜੱਸਾ ਲੰਬੜਦਾਰ (ਨਿਵਾਸੀ ਪਿੰਡ ਘੁੜਕਾ) ਅਤੇ ਮਨੋਜ ਕੁਮਾਰ (ਨਿਵਾਸੀ ਪਿੰਡ ਹਸਨਪੁਰ, ਬਿਹਾਰ) ਵਿਚਕਾਰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਹੋਇਆ ਸੀ। ਝਗੜੇ ਦੌਰਾਨ ਜਸਪ੍ਰੀਤ ਸਿੰਘ ਨੇ ਕਥਿਤ ਤੌਰ ‘ਤੇ ਆਪਣੇ ਲਾਇਸੰਸੀ .32 ਬੋਰ ਰਿਵਾਲਰ ਨਾਲ ਮਨੋਜ ‘ਤੇ ਦੋ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਮਨੋਜ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਰਿਵਾਲਰ ਅਤੇ ਕਾਰਤੂਸ ਬਰਾਮਦ

ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੇ ਕਬਜ਼ੇ ਵਿੱਚੋਂ, ਇੱਕ ਲਾਇਸੰਸੀ .32 ਬੋਰ ਰਿਵਾਲਰ, 3 ਖਾਲੀ ਕਾਰਤੂਸ, 3 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਇਨ੍ਹਾਂ ਧਾਰਾਵਾਂ ਤਹਿਤ ਕੇਸ ਦਰਜ

ਥਾਣਾ ਗੁਰਾਇਆਂ ਵਿਖੇ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 103 (ਕਤਲ) ਅਤੇ ਆਰਮਜ਼ ਐਕਟ ਦੀ ਧਾਰਾ 27 ਤਹਿਤ ਐਫ.ਆਈ.ਆਰ. (ਨੰਬਰ 62) ਦਰਜ ਕੀਤੀ ਗਈ ਹੈ। ਡੀ.ਐੱਸ.ਪੀ. ਨੇ ਕਿਹਾ ਕਿ ਜਲੰਧਰ ਦਿਹਾਤੀ ਪੁਲਿਸ ਅਪਰਾਧ ਅਤੇ ਗੁੰਡਾਗਰਦੀ ਦੇ ਖਿਲਾਫ ‘ਜ਼ੀਰੋ ਟਾਲਰੈਂਸ’ ਨੀਤੀ ਅਪਣਾਉਣ ਲਈ ਵਚਨਬੱਧ ਹੈ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖਬਰਿਸਤਾਨ ਨੈੱਟਵਰਕ- ਜਲੰਧਰ ਵਿਚ ਐਲਪੀਜੀ ਗੈਸ ਸਿਲੰਡਰਾਂ ਨੂੰ ਲੈ ਕੇ

|

|

|

ਖਬਰਿਸਤਾਨ ਨੈੱਟਵਰਕ- ਜਲੰਧਰ ਵਿੱਚ ਕਣਕ ਖਰਾਬ ਹੋਣ ਦੇ ਮਾਮਲੇ ਵਿੱਚ

|

|

|

ਖਬਰਿਸਤਾਨ ਨੈੱਟਵਰਕ- ਪੰਜਾਬ ਵਿੱਚ ‘ਆਪ’ ਸਰਕਾਰ ਦੇ ਅੱਜ ਚਾਰ ਸਾਲ

|

|

|

ਖਬਰਿਸਤਾਨ ਨੈੱਟਵਰਕ- ਜਲੰਧਰ ਵਿੱਚ ਚੋਰੀ ਦੀਆਂ ਘਟਨਾਵਾਂ ਦਾ ਗ੍ਰਾਫ ਲਗਾਤਾਰ

|

|

|

ਖਬਰਿਸਤਾਨ ਨੈੱਟਵਰਕ- ਪੰਜਾਬ ਵਿਚ ਲਗਾਤਾਰ 3 ਦਿਨ ਛੁੱਟੀਆਂ ਆ ਰਹੀਆਂ

|

|

|

ਖਬਰਿਸਤਾਨ ਨੈੱਟਵਰਕ- ਮੱਧ ਪੂਰਬ ਵਿੱਚ ਚੱਲ ਰਹੇ ਟਕਰਾਅ ਦੇ ਵਿਚਕਾਰ,

|

|

|

ਖਬਰਿਸਤਾਨ ਨੈੱਟਵਰਕ- ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅਚਾਨਕ ਮੌਸਮ ਬਦਲ

|

|

|

ਸੋਮਵਾਰ, ੩ ਚੇਤ (ਸੰਮਤ ੫੫੮ ਨਾਨਕਸ਼ਾਹੀ) (ਅੰਗ: ੬੧੯) ਸੋਰਠਿ ਮਹਲਾ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ