ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ਪੁਲਿਸ ਨੇ ਵੈਸਟਰਨ ਯੂਨੀਅਨ ਟੂਰ ਐਂਡ ਟ੍ਰੈਵਲ ਦੀ ਦੁਕਾਨ ‘ਤੇ ਲੁੱਟ ਕਰਨ ਵਾਲੇ 3 ਦੋਸ਼ੀਆਂ ‘ਚੋ ਇੱਕ ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਦਾ ਨਾਂ ਗੁਰਦੀਪ ਸਿੰਘ ਹੈ, ਜੋ ਕਿ ਵੈਸਟ ਹਲਕੇ ਦਾ ਰਹਿਣ ਵਾਲਾ ਹੈ। ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਜਿਸ ਦੀ ਮੱਦਦ ਨਾਲ ਪੁਲਿਸ ਨੇ ਇੱਕ ਦੋਸ਼ੀ ਨੂੰ ਕਾਬੂ ਕਰ ਲਿਆ ਹੈ। ਦੱਸ ਦੇਈਏ ਕਿ ਦੁਕਾਨਦਾਰ ਤੋਂ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ 2 ਦੇ ਇੰਚਾਰਜ ਅਤੇ ਏਸੀਪੀ ਅਜੇ ਸਿੰਘ ਮੌਕੇ ‘ਤੇ ਪਹੁੰਚ ਗਏ ਸਨ ਅਤੇ ਮਾਮਲੇ ਦੀ ਜਾਂਚ ਵਿੱਚ ਜੁਟ ਗਏ ਸਨ।
ਬੀਤੇ ਦਿਨ ਥਾਣਾ 2 ਦੇ ਅਧੀਨ ਆਉਂਦੇ ਹਰਨਾਮਦਾਸਪੁਰਾ ਵਿੱਚ ਸਥਿਤ ਵੈਸਟ ਐਂਡ ਵੈਸਟਰਨ ਯੂਨੀਅਨ ਟੂਰ ਐਂਡ ਟ੍ਰੈਵਲ ਦੀ ਦੁਕਾਨ ‘ਤੇ ਬੀਤੇ ਦਿਨ 3 ਲੁਟੇਰੇ 1 ਲੱਖ 8 ਹਜ਼ਾਰ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ ਸਨ। ਉੱਥੇ ਹੀ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੁਕਾਨ ‘ਤੇ ਇਕੱਲੀ ਮਹਿਲਾ ਬੈਠੀ ਹੈ। ਇਸ ਦੌਰਾਨ ਕਾਲੀ ਸ਼ਰਟ ਵਿੱਚ ਲੜਕਾ ਦੁਕਾਨ ਵਿੱਚ ਆਉਂਦਾ ਹੈ। ਲੜਕੇ ਨੇ ਮੂੰਹ ਰੁਮਾਲ ਨਾਲ ਢਕਿਆ ਹੋਇਆ ਹੈ ਅਤੇ ਟਿਕਟ ਨੂੰ ਲੈ ਕੇ ਪੁੱਛਗਿੱਛ ਕਰਨ ਲੱਗ ਜਾਂਦਾ ਹੈ।
ਜਦ ਕਿ ਚੈੱਕ ਸ਼ਰਟ ਵਿੱਚ ਦੂਜਾ ਲੜਕਾ ਮੂੰਹ ‘ਤੇ ਮਾਸਕ ਪਹਿਨ ਕੇ ਆ ਜਾਂਦਾ ਹੈ ਅਤੇ ਉੱਥੇ ਖੜ੍ਹਾ ਹੋ ਜਾਂਦਾ ਹੈ, ਪਰ ਲੜਕੀ ਕਿਸੇ ਨਾਲ ਫ਼ੋਨ ‘ਤੇ ਗੱਲ ਕਰਨ ਲੱਗ ਜਾਂਦੀ ਹੈ। ਉਦੋਂ ਹੀ ਚੈੱਕ ਸ਼ਰਟ ਪਹਿਨੇ ਲੜਕਾ ਬਾਹਰ ਵੱਲ ਦੇਖਣ ਲੱਗ ਜਾਂਦਾ ਹੈ। ਹਾਲਾਂਕਿ ਬਾਹਰ ਐਕਟਿਵਾ ‘ਤੇ ਤੀਜਾ ਸਾਥੀ ਮੌਜੂਦ ਹੈ। ਫਿਰ ਦੋਵੇਂ ਲੜਕੇ ਆਪਸ ਵਿੱਚ ਗੱਲ ਕਰਨ ਲੱਗ ਜਾਂਦੇ ਹਨ। ਇਸੇ ਦੌਰਾਨ ਕਾਲੀ ਸ਼ਰਟ ਵਾਲਾ ਲੜਕਾ ਲੜਕੀ ਦੇ ਪਿੱਛੇ ਜਾ ਕੇ ਖੜ੍ਹਾ ਹੋ ਜਾਂਦਾ ਹੈ ਅਤੇ ਲੜਕੀ ਨੂੰ ਪਤਾ ਵੀ ਨਹੀਂ ਲੱਗ ਪਾਉਂਦਾ। ਜਿਸ ਤੋਂ ਬਾਅਦ ਉਹ ਦੂਜੇ ਸਾਥੀ ਨੂੰ ਪਿੱਛੇ ਤੋਂ ਆ ਕੇ ਅਟੈਕ ਕਰਨ ਲਈ ਕਹਿੰਦਾ ਹੈ। ਇਸ ਦੌਰਾਨ ਕਾਲੀ ਸ਼ਰਟ ਪਹਿਨੇ ਲੜਕੇ ਨੇ ਲੜਕੀ ਦੇ ਮੂੰਹ ਨੂੰ ਦਬੋਚਿਆ ਅਤੇ ਤਿਜੌਰੀ ਵਿੱਚੋਂ ਨਕਦੀ ਲੈ ਕੇ ਬੜੇ ਆਰਾਮ ਨਾਲ ਤਿੰਨੋਂ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ।
ਏਸੀਪੀ ਨੇ ਦੱਸਿਆ ਕਿ ਸ਼ਾਮ ਨੂੰ 6:22 ਵਜੇ ਘਟਨਾ ਦੀ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਪੁੱਛਗਿੱਛ ਵਿੱਚ ਪਤਾ ਲੱਗਾ ਕਿ ਦੋ ਲੜਕੇ ਪਹਿਲਾਂ 3:30 ਵਜੇ ਦੁਕਾਨ ‘ਤੇ ਆਏ ਸਨ। ਉਸ ਦੌਰਾਨ ਨੌਜਵਾਨਾਂ ਨੇ ਮੂੰਹ ‘ਤੇ ਮਾਸਕ ਪਹਿਨਿਆ ਹੋਇਆ ਸੀ। ਕੁਝ ਸਮੇਂ ਬਾਅਦ ਨੌਜਵਾਨ ਮੌਕੇ ਤੋਂ ਚਲੇ ਗਏ। ਘਟਨਾ ਦੇ ਕੁਝ ਸਮੇਂ ਬਾਅਦ ਨੌਜਵਾਨ ਦੁਬਾਰਾ ਦੁਕਾਨ ‘ਤੇ ਆਏ ਅਤੇ ਦੁਬਾਰਾ ਟਿਕਟ ਦੀਆਂ ਗੱਲਾਂ ਕਰਨ ਲੱਗ ਪਏ। ਨੌਜਵਾਨਾਂ ਨੇ ਦੇਖਿਆ ਕਿ ਲੜਕੀ ਦੁਕਾਨ ‘ਤੇ ਇਕੱਲੀ ਬੈਠੀ ਹੋਈ ਹੈ, ਜਿਸਦਾ ਫਾਇਦਾ ਉਠਾਉਂਦੇ ਹੋਏ ਇੱਕ ਨੌਜਵਾਨ ਕਾਊਂਟਰ ਦੀ ਪਿਛਲੀ ਸਾਈਡ ਤੋਂ ਅੰਦਰ ਗਿਆ ਅਤੇ ਤਿਜੌਰੀ ਵਿੱਚੋਂ ਨਕਦੀ ਕੱਢ ਕੇ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ ਸਨ। ਉੱਥੇ ਹੀ ਮਾਮਲੇ ਨੂੰ ਲੈ ਕੇ ਕਾਬੂ ਕੀਤੇ ਗਏ ਨੌਜਵਾਨ ਬਾਰੇ ਜਲਦ ਹੀ ਪੁਲਿਸ ਪ੍ਰੈੱਸ ਕਾਨਫਰੰਸ ਰਾਹੀਂ ਖੁਲਾਸਾ ਕਰ ਸਕਦੀ ਹੈ।