ਖ਼ਬਰਿਸਤਾਨ ਨੈੱਟਵਰਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਤ 8:30 ਵਜੇ ਦੇਸ਼ ਨੂੰ ਸੰਬੋਧਨ ਕਰਨ ਜਾ ਰਹੇ ਹਨ। ਹਾਲਾਂਕਿ, ਸਰਕਾਰ ਵੱਲੋਂ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਉਹ ਕਿਸ ਮੁੱਦੇ ‘ਤੇ ਗੱਲ ਕਰਨਗੇ। ਸੂਤਰਾਂ ਅਤੇ ਸਿਆਸੀ ਮਾਹਿਰਾਂ ਮੁਤਾਬਕ ਪ੍ਰਧਾਨ ਮੰਤਰੀ ਕਈ ਅਹਿਮ ਮੁੱਦਿਆਂ ‘ਤੇ ਵੱਡੇ ਫੈਸਲੇ ਸੁਣਾ ਸਕਦੇ ਹਨ। ਉਮੀਦ ਜਤਾਈ ਜਾ ਰਹੀ ਹੈ ਕਿ ਪੀਐਮ ਮਹਿਲਾ ਰਾਖਵਾਂਕਰਨ ਬਿੱਲ ਨੂੰ ਲੈ ਕੇ ਕੋਈ ਵੱਡੀ ਗੱਲ ਕਹਿ ਸਕਦੇ ਹਨ।
ਸੀਮਾਬੰਦੀ (Delimitation): ਦੇਸ਼ ਵਿੱਚ ਚੋਣ ਹਲਕਿਆਂ ਦੀ ਨਵੀਂ ਸੀਮਾਬੰਦੀ ਬਾਰੇ ਚਰਚਾ ਹੋ ਸਕਦੀ ਹੈ। ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਸੰਸਦ ਵਿੱਚ ਲੋਕ ਸਭਾ ਦੀਆਂ ਸੀਟਾਂ ਵਧਾਉਣ ਸਬੰਧੀ ਵੀ ਕੋਈ ਐਲਾਨ ਹੋ ਸਕਦਾ ਹੈ। ਪ੍ਰਧਾਨ ਮੰਤਰੀ ਦੇ ਇਸ ਸੰਬੋਧਨ ‘ਤੇ ਪੂਰੇ ਦੇਸ਼ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ, ਕਿਉਂਕਿ ਅਕਸਰ ਅਜਿਹੇ ਸੰਬੋਧਨਾਂ ਦੌਰਾਨ ਪੀਐਮ ਮੋਦੀ ਕੋਈ ਨਾ ਕੋਈ ਇਤਿਹਾਸਕ ਫੈਸਲਾ ਦੇਸ਼ ਸਾਹਮਣੇ ਰੱਖਦੇ ਹਨ।