ਨੇਪਾਲ ਵਿੱਚ ਗੋਰਖਪੁਰ ਤੋਂ ਕਾਠਮੰਡੂ ਜਾ ਰਹੀ ਬੱਸ ਨਦੀ ਵਿੱਚ ਡਿੱਗ ਗਈ। ਇਹ ਹਾਦਸਾ ਕਾਠਮੰਡੂ ਤੋਂ ਪੋਖਰਾ ਜਾਂਦੇ ਸਮੇਂ ਵਾਪਰਿਆ। ਸ਼ੁਰੂਆਤੀ ਜਾਣਕਾਰੀ ਮੁਤਾਬਕ ਬੱਸ 'ਚ 40 ਲੋਕ ਸਵਾਰ ਸਨ। ਬਚਾਅ ਟੀਮ ਮੌਕੇ 'ਤੇ ਪਹੁੰਚ ਗਈ ਹੈ। ਯਾਤਰੀਆਂ ਨੂੰ ਬਚਾਇਆ ਜਾ ਰਿਹਾ ਹੈ। ਮ੍ਰਿਤਕਾਂ ਦਾ ਅੰਕੜਾ ਅਜੇ ਸਾਹਮਣੇ ਨਹੀਂ ਆਇਆ ਹੈ। ਪਰ 14 ਯਾਤਰੀਆਂ ਦੀ ਮੌਤ ਹੋ ਗਈ , 16 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 5 ਦੀ ਹਾਲਤ ਗੰਭੀਰ ਹੈ। ਸਾਰੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਗੋਰਖਪੁਰ ਤੋਂ ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ ਬੱਸ
ਇਹ ਹਾਦਸਾ ਸ਼ੁੱਕਰਵਾਰ ਸਵੇਰੇ 11.30 ਵਜੇ ਤਨਹੁਨ ਜ਼ਿਲ੍ਹੇ 'ਚ ਵਾਪਰਿਆ। ਬੱਸ ਗੋਰਖਪੁਰ ਤੋਂ ਕਾਠਮੰਡੂ ਜਾ ਰਹੀ ਸੀ। ਇਸ ਦੌਰਾਨ ਬੇਕਾਬੂ ਹੋ ਕੇ ਮਾਰਸਯਾਂਗਦੀ ਨਦੀ ਵਿੱਚ ਜਾ ਡਿੱਗੀ। ਨੇਪਾਲੀ ਪੁਲਸ ਅਧਿਕਾਰੀ ਮੁਤਾਬਕ ਬੱਸ 'ਚ ਸਵਾਰ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ। 14 ਯਾਤਰੀਆਂ ਦੀ ਮੌਤ ਹੋਣ ਦੀ ਸੂਚਨਾ ਸਾਹਮਣੇ ਆਈ ਹੈ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਗੋਰਖਪੁਰ ਦੇ ਸੌਰਭ ਕੇਸਰਵਾਨੀ ਦੇ ਨਾਂ 'ਤੇ ਰਜਿਸਟਰਡ ਹੈ ਬੱਸ
ਤਨਹੂਨ ਦੇ ਡੀਐਸਪੀ ਦੀਪਕੁਮਾਰ ਰਾਏ ਨੇ ਦੱਸਿਆ ਕਿ ਬੱਸ ਦਾ ਨੰਬਰ ਯੂਪੀ-53 ਐਫਟੀ 7623 ਹੈ। ਇਹ ਗੋਰਖਪੁਰ ਦੇ ਧਰਮਸ਼ਾਲਾ ਬਾਜ਼ਾਰ ਖੇਤਰ ਦੇ ਰਹਿਣ ਵਾਲੇ ਸੌਰਭ ਕੇਸਰਵਾਨੀ ਦੀ ਪਤਨੀ ਸ਼ਾਲਿਨੀ ਕੇਸਰਵਾਨੀ ਦੇ ਨਾਂ 'ਤੇ ਦਰਜ ਹੈ।
ਜ਼ਖਮੀਆਂ ਨੂੰ ਲਿਜਾਇਆ ਗਿਆ ਹਸਪਤਾਲ
ਪੁਲਸ ਅਤੇ ਬਚਾਅ ਦਲ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਅਤੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲਾਂ 'ਚ ਪਹੁੰਚਾਇਆ। ਪਰ ਅਜੇ ਵੀ ਕਈ ਲੋਕ ਲਾਪਤਾ ਹਨ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਬੱਸ ਦੇ ਨਦੀ ਵਿੱਚ ਡਿੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।