ਜਲੰਧਰ ਦੇ ਕਾਲਾ ਬੱਕਰਾ ਨੇੜੇ ਜੱਲੋਵਾਲ ਆਬਾਦੀ ਦੇ ਗੇਟ 'ਤੇ ਐਤਵਾਰ ਦੇਰ ਸ਼ਾਮ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇੱਕ ਨੌਜਵਾਨ ਨੇ ਰੇਲਵੇ ਟ੍ਰੈਕ 'ਤੇ ਟਰੈਕਟਰ ਚੜਾ ਦਿੱਤਾ । ਰੇਲਵੇ ਦੇ ਗੇਟਮੈਨ ਨੇ ਇਸ ਸਾਰੀ ਘਟਨਾ ਨੂੰ ਦੇਖਿਆ ਅਤੇ ਦੂਰੋਂ ਹੀ ਇਸ ਦੀ ਵੀਡੀਓ ਬਣਾਈ।
ਯਾਤਰੀ ਟਰੇਨ ਦੇ ਡਰਾਇਵਰ ਨੇ ਲਿਆ ਸੂਝ-ਬੂਝ ਤੋਂ ਕੰਮ
ਰੇਲਵੇ ਦੇ ਗੇਟਮੈਨ ਅਤੇ ਯਾਤਰੀ ਟਰੇਨ ਦੇ ਡਰਾਈਵਰ ਨੇ ਸਮਝਦਾਰੀ ਤੋਂ ਕੰਮ ਲਿਆ ਅਤੇ ਟਰੇਨ ਨੂੰ ਪਹਿਲਾਂ ਹੀ ਰੋਕ ਦਿੱਤਾ , ਵੱਡਾ ਹਾਦਸਾ ਹੋਣ ਤੋਂ ਟੱਲ ਗਿਆ । ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਪਹਿਲਾਂ ਵੀ ਹੋ ਚੁੱਕੇ ਦੋ ਹਾਦਸੇ
ਦੱਸ ਦੇਈਏ ਕਿ ਇਸ ਲਾਈਨ 'ਤੇ ਪਹਿਲਾਂ ਵੀ ਦੋ ਵਾਰ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਰੇਲਵੇ ਇਸ ਨੂੰ ਲੈ ਕੇ ਕਾਫੀ ਚਿੰਤਤ ਹੈ। ਇੱਕ ਰੇਲ ਗੱਡੀ ਪਠਾਨਕੋਟ ਤੋਂ ਆਪਣੇ ਆਪ ਚੱਲੀ ਸੀ ਅਤੇ ਦੂਜੀ ਮਾਲ ਗੱਡੀ ਜਲੰਧਰ ਤੋਂ ਮੁਕੇਰੀਆਂ ਲਈ ਚਲੀ ਗਈ ਸੀ। ਜੋ ਇੰਡੀਅਨ ਆਇਲ ਦੇ ਅੰਦਰ ਜਾਣਾ ਸੀ।
ਪਰ ਇਸ ਵਾਰ ਰੇਲਵੇ ਦਾ ਕਸੂਰ ਨਹੀਂ ਹੈ। ਸਗੋਂ ਰੇਲਵੇ ਟਰੈਕ 'ਤੇ ਟਰੈਕਟਰ ਭਜਾਉਣ ਵਾਲੇ ਨੌਜਵਾਨ ਦਾ ਕਸੂਰ ਹੈ। ਸੂਤਰਾਂ ਨੇ ਦੱਸਿਆ ਕਿ ਗੈਟਮੈਨ ਨੇ ਪੂਰੀ ਘਟਨਾ ਦਾ ਤਿੰਨ ਸੈਕਿੰਡ ਦਾ ਵੀਡੀਓ ਬਣਾਇਆ ਸੀ। ਪਰ ਟਰੇਨ ਦੇ ਡਰਾਈਵਰ ਨੇ ਪੂਰੀ ਵੀਡੀਓ ਬਣਾ ਲਈ ਹੈ ਕਿ ਕਿਵੇਂ ਟਰੈਕਟਰ ਨੂੰ ਅਪ ਅਤੇ ਡਾਊਨ ਲਾਈਨਾਂ 'ਤੇ ਚਲਾ ਰਿਹਾ ਸੀ । ਹੁਣ ਦੇਖਣਾ ਇਹ ਹੋਵੇਗਾ ਕਿ ਰੇਲਵੇ ਇਸ 'ਤੇ ਕੀ ਕਾਰਵਾਈ ਕਰਦਾ ਹੈ।