ਜਲੰਧਰ/ ਨਗਰ ਨਿਗਮ ਚੋਣਾਂ 'ਚ ਸਿਰਫ ਕੁਝ ਹੀ ਦਿਨ ਬਾਕੀ ਹਨ। ਹਰ ਇੱਕ ਕੈਂਡੀਡੇਟ ਵੱਲੋਂ ਜਿਤਣ ਲਈ ਪੂਰੀ ਜ਼ੋਰ ਅਜਮਾਇਸ਼ ਲਗਾਈ ਜਾ ਰਹੀ ਹੈ lਇਸੇ ਤਰ੍ਹਾਂ ਵਾਰਡ ਨੰਬਰ 32 ਤੋਂ ਉਮੀਦਵਾਰ ਇੰਦਰਜੀਤ ਸਿੰਘ ਸੋਨੂੰ ਨੂੰ ਇਲਾਕੇ ਦੇ ਲੋਕਾਂ ਵੱਲੋਂ ਭਰਭੂਰ ਸਮਰਥਨ ਮਿਲ ਰਿਹਾ ਹੈ l

ਇੰਦਰਜੀਤ ਸਿੰਘ ਸੋਨੂੰ ਲੋਕਾਂ ਦੀਆਂ ਸੁਣ ਰਹੇ ਸਮੱਸਿਆਵਾਂ
ਵੱਖ-ਵੱਖ ਜਗ੍ਹਾ ਉਤੇ ਆਪ ਉਮੀਦਵਾਰ ਇੰਦਰਜੀਤ ਸਿੰਘ ਸੋਨੂੰ ਲੋਕਾਂ ਦੇ ਨਾਲ ਫੇਸ ਟੂ ਫੇਸ ਮੀਟਿੰਗਾਂ ਕਰ ਰਹੇ ਹਨ। ਇਸ ਦੌਰਾਨ ਉਹ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ ਅੱਜ ਸ਼ੰਕਰ ਗਾਰਡਨ ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਆਪ ਉਮੀਦਵਾਰ ਇੰਦਰਜੀਤ ਸਿੰਘ ਸੋਨੂੰ ਪਹੁੰਚੇ, ਜਿਨਾਂ ਦੇ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਇਸ ਦੌਰਾਨ ਇਲਾਕੇ ਦੇ ਮੋਹਤਬਰ ਪਤਵੰਤੇ ਸੱਜਣਾਂ ਵੱਲੋਂ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਗਿਆ ਅਤੇ ਸਮਰਥਨ ਦਿੱਤਾ ਗਿਆ l