ਹਰਿਆਣਾ ਦੇ ਸਿਰਸਾ ਪਿੰਡ 'ਚ ਪੰਜਾਬ ਤੋਂ ਸ਼ਰਧਾਲੂਆਂ ਨਾਲ ਭਰੀ ਟਰੈਕਟਰ ਟਰਾਲੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ 2 ਬੱਚਿਆਂ ਸਮੇਤ 4 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 18 ਲੋਕ ਜ਼ਖਮੀ ਹੋਏ ਹਨ। ਇਹ ਸਾਰੇ ਰਾਜਸਥਾਨ ਦੇ ਇੱਕ ਮੰਦਰ ਵਿੱਚ ਦਰਸ਼ਨ ਕਰਨ ਜਾ ਰਹੇ ਸਨ।
ਟਰਾਲੀ ਦੀ ਹੁੱਕ ਉੱਤਰਣ ਕਾਰਨ ਵਾਪਰਿਆ ਹਾਦਸਾ
ਸ਼ਰਧਾਲੂਆਂ ਨਾਲ ਭਰੀ ਟਰਾਲੀ ਜਦੋਂ ਸਿਰਸਾ ਤੋਂ ਲੰਘ ਰਹੀ ਸੀ ਤਾਂ ਟਰਾਲੀ ਦਾ ਟਰੈਕਟਰ ਨਾਲ ਹੁੱਕ ਉਤਰ ਗਿਆ। ਜਿਸ ਕਾਰਨ ਟਰਾਲੀ ਵਿੱਚ ਬੈਠੇ ਲੋਕ ਡਿੱਗ ਗਏ। ਜਿਸ ਕਾਰਨ 2 ਬੱਚਿਆਂ ਸਮੇਤ 4 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕ ਪਟਿਆਲਾ ਦੇ ਰਹਿਣ ਵਾਲੇ ਹਨ।
ਟਰੈਕਟਰ-ਟਰਾਲੀ 'ਚ 40 ਲੋਕ ਸਵਾਰ
ਟਰੈਕਟਰ ਟਰਾਲੀ ਵਿੱਚ ਮਰਦ ਅਤੇ ਔਰਤਾਂ ਸਮੇਤ 40 ਲੋਕ ਸਵਾਰ ਸਨ। ਮ੍ਰਿਤਕਾਂ ਦੀ ਉਮਰ 8 ਸਾਲ, 14 ਸਾਲ, 17 ਅਤੇ 55 ਸਾਲ ਹੈ। ਲੋਕਾਂ ਦੀਆਂ ਚੀਕਾਂ ਸੁਣ ਕੇ ਪਿੰਡ ਵਾਸੀ ਮਦਦ ਲਈ ਦੌੜੇ।
ਹਸਪਤਾਲ 'ਚ ਜ਼ਖਮੀਆਂ ਦਾ ਇਲਾਜ ਜਾਰੀ
ਇਸ ਹਾਦਸੇ 'ਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਸਾਰੇ ਰਾਜਸਥਾਨ ਦੇ ਗੋਗਾਮੇਡੀ 'ਚ ਦਰਸ਼ਨ ਕਰਨ ਜਾ ਰਹੇ ਸਨ।