ਉੜੀਸਾ ਦੇ ਭੁਵਨੇਸ਼ਵਰ 'ਚ ਮਾਲ ਗੱਡੀ ਦੇ ਪਟੜੀ ਤੋਂ ਉਤਰਨ ਦੀ ਘਟਨਾ ਸਾਹਮਣੇ ਆਈ ਹੈ। ਭੁਵਨੇਸ਼ਵਰ ਰੇਲਵੇ ਸਟੇਸ਼ਨ ਨੇੜੇ ਸ਼ੁੱਕਰਵਾਰ ਸਵੇਰੇ ਇਕ ਮਾਲ ਗੱਡੀ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ। ਰੇਲਵੇ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਭੁਵਨੇਸ਼ਵਰ ਵਿੱਚ ਮਾਲ ਗੱਡੀ ਦੇ ਪਟੜੀ ਤੋਂ ਉਤਰਨ ਦੀ ਘਟਨਾ ਸਵੇਰੇ 8 ਵਜੇ ਦੇ ਕਰੀਬ ਵਾਪਰੀ।
ਟਰੈਕ ਦੇ ਮੁਰੰਮਤ ਦਾ ਕੰਮ ਜਾਰੀ
ਰੇਲਵੇ ਮੁਤਾਬਕ ਇਸ ਘਟਨਾ 'ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਟਰੈਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਘਟਨਾ ਰੇਲਵੇ ਦੀ ਹੇਠਲੀ ਲਾਈਨ 'ਤੇ ਵਾਪਰੀ। ਅਜਿਹੇ 'ਚ ਮੱਧ ਅਤੇ ਉਪਰਲੀ ਲਾਈਨ 'ਤੇ ਟਰੇਨਾਂ ਦੀ ਆਵਾਜਾਈ ਜਾਰੀ ਹੈ।
ਛੱਤੀਸਗੜ੍ਹ 'ਚ ਵੀ ਹੋ ਚੁੱਕਾ ਰੇਲ ਹਾਦਸਾ
ਦੱਸ ਦੇਈਏ ਕਿ ਛੱਤੀਸਗੜ੍ਹ 'ਚ ਡੱਲੀਝਾਰਾ ਤੋਂ ਅੰਤਾਗੜ੍ਹ ਜਾ ਰਹੀ ਯਾਤਰੀ ਟਰੇਨ ਅੱਜ ਤੜਕੇ ਹਾਦਸੇ ਦਾ ਸ਼ਿਕਾਰ ਹੋ ਗਈ। ਡੱਲੀਝਾਰਾ ਤੋਂ ਅੰਤਾਗੜ੍ਹ ਜਾ ਰਹੀ ਯਾਤਰੀ ਰੇਲਗੱਡੀ ਭਾਨੂਪ੍ਰਤਾਪਪੁਰ ਬਲਾਕ ਦੇ ਮੁੱਲਾ ਨੇੜੇ ਲੰਘ ਰਹੀ ਸੀ, ਇਸ ਦੌਰਾਨ ਰੇਲਗੱਡੀ ਇੱਕ ਵੱਡੇ ਬੋਹੜ ਦੇ ਦਰੱਖਤ ਨਾਲ ਟਕਰਾ ਗਈ।
ਇੰਜਣ ਦੇ ਦੋ ਪਹੀਏ ਪਟੜੀ ਤੋਂ ਉਤਰ ਗਏ, ਜਿਸ ਕਾਰਨ ਟਰੇਨ ਦਾ ਇੰਜਣ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਹਾਦਸੇ ਚ ਲੋਕੋ ਪਾਇਲਟ ਵੀ ਜ਼ਖਮੀ ਹੋ ਗਏ| ਇਸ ਤੋਂ ਪਹਿਲਾਂ ਯੂਪੀ ਅਤੇ ਰਾਜਸਥਨ ਚ ਵੀ ਕਈ ਟ੍ਰੇਨ ਹਾਦਸੇ ਹੋ ਚੁੱਕੇ ਹਨ |