ਨਿਰਮਲ ਰਿਸ਼ੀ ਤੋਂ ਬਾਅਦ ਸਰਗੁਣ ਮਹਿਤਾ ਨੇ ਖੋਲੀ ਪੰਜਾਬੀ ਇੰਡਸਟਰੀ ਦੀ ਪੋਲ, ਦਸੀਆਂ ਇਹ ਗੱਲਾਂ
ਪੰਜਾਬੀ ਸਿਨੇਮਾ ਦੀ ਕਾਮਯਾਬੀ ਦਾ ਗ੍ਰਾਫ ਜਿੱਥੇ ਦਿਨੋਂ ਦਿਨ ਉੱਚਾ ਹੋ ਰਿਹਾ ਹੈ, ਉਥੇ ਹੀ ਇਸ ਇੰਡਸਟਰੀ ਦੇ ਕਾਲੇ ਸੱਚ ਬਾਰੇ ਕਈ ਕਲਾਕਾਰਾਂ ਨੇ ਖੁੱਲ੍ਹ ਕੇ ਬਿਆਨ ਵੀ ਦਿੱਤੇ ਹਨ। ਹਾਲ ਹੀ 'ਚ ਸੀਨੀਅਰ ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਆਪਣੀ ਹੀ ਮੇਹਨਤ ਦੇ ਪੈਸੇ ਲੈਣ ਲਈ ਫਿਲਮ ਮੇਕਰਸ ਦੇ ਤਰਲੇ ਕੱਢਣੇ ਪੈਂਦੇ ਹਨ। ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ। ਹੁਣ ਨਿਰਮਲ ਰਿਸ਼ੀ ਤੋਂ ਬਾਅਦ ਸਰਗੁਣ ਮਹਿਤਾ ਵੀ ਪੰਜਾਬੀ ਸਿਨੇਮਾ ਦੀ ਪੋਲ੍ਹ ਖੋਲ੍ਹਦੇ ਨਜ਼ਰ ਆ ਰਹੇ ਹਨ। ਸਰਗੁਣ ਮਹਿਤਾ ਨੇ ਹਾਲ ਹੀ 'ਚ ਆਪਣੇ ਇੱਕ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੀਆਂ 3-4 ਫਿਲਮਾਂ ਦੇ ਪੈਸੇ ਪੈਂਡਿੰਗ ਹਨ। ਉਨ੍ਹਾਂ ਨੇ ਸਰਦਾਰਸ ਟੇਕ ਨਾਮ ਦੇ ਯੂਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਇਸ ਗੱਲ ਦਾ ਖੁਲਾਸਾ ਕੀਤਾ ਸੀ। ਸਰਗੁਣ ਨੇ ਦੱਸਿਆ ਕਿ "ਉਨ੍ਹਾਂ ਨੂੰ 3-4 ਫਿਲਮਾਂ ਦੇ ਪੈਸੇ ਨਹੀਂ ਮਿਲੇ ਹਨ। ਇਸ ਦੇ ਨਾਲ ਉਹਨਾਂ ਨੇ ਇਹ ਕਿਹਾ ਕਿ- ਹੁਣ ਮੈਂ ਕਦੇ ਵੀ ਉਨ੍ਹਾਂ ਫਿਲਮ ਮੇਕਰਸ ਦੇ ਨਾਲ ਦੁਬਾਰਾ ਕੰਮ ਨਹੀਂ ਕਰਾਂਗੀ। ਇਸ ਤੋਂ ਚੰਗਾ ਮੈਂ ਆਪ ਫਿਲਮਾਂ ਕਿਉਂ ਨਾ ਬਣਾਵਾਂ।" ਇਸ ਦੇ ਨਾਲ ਹੀ ਸਰਗੁਣ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਬਹੁਤ ਬੁਰਾ ਲੱਗਦਾ ਹੈ, ਜਦੋਂ ਉਨ੍ਹਾਂ ਕੋਲੋਂ ਆ ਕੇ ਕੋਈ ਫਿਲਮ ਦੇ ਪੈਸੇ ਮੰਗਦਾ ਹੈ। ਸਰਗੁਣ ਨੇ ਕਿਹਾ ਕਿ ਫਿਲਮ ਦੀ ਟੀਮ ਦੇ ਕਈ ਲੋਕਾਂ ਦੇ ਪੈਸੇ ਅਸੀਂ ਧੱਕੇ ਨਾਲ ਦਿਵਾਏ।" ਹੁਣ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਤਾਂ ਚਲੋ ਤੁਹਾਨੂੰ ਵੀ ਦਿਖਾਉਂਦੇ ਹਾਂ ਇਹ ਵੀਡੀਓ-
'Nirmal Rishi','Sargun Mehta','Punjabi industry','opened the poll'