ਫਰਾਂਸ ਵਿੱਚ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੈਰਿਸ ਰੇਲ ਨੈੱਟਵਰਕ ਉੱਤੇ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਸਵੇਰੇ 5.15 ਵਜੇ ਰੇਲਵੇ ਲਾਈਨਾਂ ਦੇ ਨਾਲ ਭੰਨ-ਤੋੜ ਅਤੇ ਅੱਗਜ਼ਨੀ ਕੀਤੀ ਗਈ।
8 ਲੱਖ ਯਾਤਰੀ ਸਟੇਸ਼ਨਾਂ 'ਤੇ ਫਸੇ
ਮੀਡੀਆ ਰਿਪੋਰਟਾਂ ਮੁਤਾਬਕ ਟਰੇਨ ਨੈੱਟਵਰਕ ਨਾਲ ਛੇੜ-ਛਾੜ ਕਾਰਨ ਕਈ ਟਰੇਨਾਂ ਨੂੰ ਰੱਦ ਕਰਨਾ ਪਿਆ। ਇਸ ਲਈ ਕਈ ਟਰੇਨਾਂ ਇਕ ਤੋਂ ਤਿੰਨ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਫਰਾਂਸ ਦੇ ਰੇਲਵੇ ਸਟੇਸ਼ਨਾਂ 'ਤੇ ਕਰੀਬ 8 ਲੱਖ ਯਾਤਰੀ ਫਸੇ ਹੋਏ ਹਨ।
ਨੈੱਟਵਰਕ ਦੀ ਮੁਰੰਮਤ ਵਿੱਚ ਲੱਗੀ ਟੀਮ
ਟਰੇਨਾਂ ਦੀ ਆਵਾਜਾਈ ਨੂੰ ਨਿਯਮਤ ਕਰਨ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਜੋ ਜਲਦੀ ਤੋਂ ਜਲਦੀ ਰੇਲ ਗੱਡੀਆਂ ਪਹਿਲਾਂ ਵਾਂਗ ਚਲਾਈਆਂ ਜਾ ਸਕਣ ਅਤੇ ਸਟੇਸ਼ਨਾਂ 'ਤੇ ਫਸੇ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ 'ਤੇ ਪਹੁੰਚਾਇਆ ਜਾ ਸਕੇ।
ਬ੍ਰਿਟੇਨ ਨੇ ਐਡਵਾਈਜ਼ਰੀ ਕੀਤੀ ਜਾਰੀ
ਹਮਲੇ ਨੂੰ ਧਿਆਨ 'ਚ ਰੱਖਦੇ ਹੋਏ ਬ੍ਰਿਟੇਨ ਨੇ ਆਪਣੇ ਨਾਗਰਿਕਾਂ ਲਈ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਲੋਕ ਫ੍ਰਾਂਸ ਟਰੇਨਾਂ ਦੀ ਵਰਤੋਂ ਕਰਨ ਤੋਂ ਬਚਣ ਅਤੇ ਸੁੰਨਸਾਨ ਇਲਾਕਿਆਂ ਵਿੱਚ ਜਾਣ ਤੋਂ ਵੀ ਬਚਣਾ ਚਾਹੀਦਾ ਹੈ।
ਪੈਰਿਸ ਓਲੰਪਿਕ ਵਿੱਚ ਭਾਰਤ ਦੇ 117 ਖਿਡਾਰੀ
ਸੁਰੱਖਿਆ ਏਜੰਸੀਆਂ ਨੇ ਫਰਾਂਸ 'ਚ ਰੇਲਵੇ ਲਾਈਨਾਂ 'ਤੇ ਹੋਏ ਹਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਓਲੰਪਿਕ ਵਿੱਚ ਭਾਰਤ ਦੇ 117 ਖਿਡਾਰੀ ਸ਼ਾਮਲ ਹਨ ਜੋ ਦੇਸ਼ ਦਾ ਨਾਮ ਰੌਸ਼ਨ ਕਰਨਗੇ।