ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਦੇ ਨਾਲ ਲੱਗਦੀ ਜਨਤਾ ਕਾਲੋਨੀ ਸਥਿਤ ਕਰਨ ਕਾਰ ਬਾਜ਼ਾਰ ਦੇ ਅੰਦਰ ਖੜ੍ਹੀਆਂ ਮਹਿੰਗੀਆਂ ਕਾਰਾਂ ਨੂੰ ਸ਼ੁੱਕਰਵਾਰ ਸਵੇਰੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ 1 ਬੀ.ਐਮ.ਡਬਲਿਊ., 3 ਓ.ਡੀ. ਅਤੇ ਇੱਕ ਇੰਡੀਕਾ ਕਾਰ ਸੜ ਕੇ ਸੁਆਹ ਹੋ ਗਈ। ਲੋਕਾਂ ਨੇ ਕਿਸੇ ਤਰ੍ਹਾਂ ਪਲਾਟ ਦੇ ਅੰਦਰ ਖੜ੍ਹੀਆਂ ਕਾਰਾਂ ਨੂੰ ਇਕ ਪਾਸੇ ਕਰ ਦਿੱਤਾ। ਜੇਕਰ ਸਮੇਂ ਸਿਰ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਮੌਕੇ 'ਤੇ ਮੌਜੂਦ ਹੋਰ ਕਾਰਾਂ ਵੀ ਅੱਗ ਦੀ ਲਪੇਟ 'ਚ ਆ ਜਾਣੀਆਂ ਸਨ |
ਕਾਰਾਂ ਦੀ ਕੀਮਤ 50 ਤੋਂ 60 ਲੱਖ ਰੁਪਏ
ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਮਹਿੰਗੀਆਂ ਕਾਰਾਂ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 50 ਤੋਂ 60 ਲੱਖ ਰੁਪਏ ਦੀਆਂ ਕਾਰਾਂ ਸਨ।
ਅੱਗ ਕਿਵੇਂ ਲੱਗੀ, ਜਾਂਚ ਜਾਰੀ ਹੈ
ਫਿਲਹਾਲ ਅੱਗ ਕਿਵੇਂ ਲੱਗੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਜਲੰਧਰ ਨੈਸ਼ਨਲ ਹਾਈਵੇ 'ਤੇ ਕਰੀਬ 5 ਕਾਰ ਬਾਜ਼ਾਰ ਹਨ, ਜਿਨ੍ਹਾਂ ਕੋਲ ਹਰ ਰੋਜ਼ 100 ਦੇ ਕਰੀਬ ਕਾਰਾਂ ਖੜ੍ਹੀਆਂ ਹੁੰਦੀਆਂ ਹਨ।