ਖਬਰਿਸਤਾਨ ਨੈੱਟਵਰਕ- ਜੁਲਾਈ ਮਹੀਨਾ ਸ਼ੁਰੂ ਹੋਣ ਵਾਲਾ ਹੈ ਅਤੇ ਜੇਕਰ ਬੈਂਕ ਨਾਲ ਸਬੰਧਤ ਤੁਹਾਡਾ ਕੋਈ ਕੰਮ ਪੈਂਡਿੰਗ ਹੈ ਤਾਂ ਤੁਹਾਨੂੰ ਉਹ ਜਲਦ ਹੀ ਨਿਪਟਾ ਲੈਣਾ ਚਾਹੀਦਾ ਹੈ ਕਿਉਂਕਿ ਜੁਲਾਈ ਮਹੀਨੇ 13 ਦਿਨ ਬੈਂਕ ਬੰਦ ਰਹਿਣ ਵਾਲੇ ਹਨ।
ਰਿਜ਼ਰਵ ਬੈਂਕ ਆਫ਼ ਇੰਡੀਆ (RBI) ਦੇ ਅਨੁਸਾਰ, ਬੈਂਕ ਜੁਲਾਈ ਵਿੱਚ ਕਈ ਦਿਨ ਬੰਦ ਰਹਿਣਗੇ, ਜਿਸ ਵਿੱਚ ਤਿਉਹਾਰਾਂ ਦੇ ਨਾਲ-ਨਾਲ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ।
ਜੁਲਾਈ ਵਿੱਚ ਬੈਂਕ ਛੁੱਟੀਆਂ ਦੀ ਸੂਚੀ
3 ਜੁਲਾਈ ਨੂੰ ਖਰਚੀ ਪੂਜਾ ਤਿਉਹਾਰ ਕਾਰਨ ਅਗਰਤਲਾ ਵਿੱਚ ਬੈਂਕ ਬੰਦ ਰਹਿਣਗੇ।
5 ਜੁਲਾਈ ਨੂੰ ਗੁਰੂ ਹਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜੰਮੂ ਅਤੇ ਸ੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ।
6 ਜੁਲਾਈ ਨੂੰ ਐਤਵਾਰ ਦੀ ਛੁੱਟੀ ਹੋਵੇਗੀ ਅਤੇ ਇਸ ਲਈ ਦੇਸ਼ ਭਰ ਦੇ ਬੈਂਕਾਂ ਵਿੱਚ ਕੋਈ ਕੰਮ ਨਹੀਂ ਹੋਵੇਗਾ।
12 ਜੁਲਾਈ ਨੂੰ ਦੇਸ਼ ਭਰ ਦੇ ਸਾਰੇ ਬੈਂਕਾਂ ਵਿੱਚ ਛੁੱਟੀ ਰਹੇਗੀ ਕਿਉਂਕਿ ਇਹ ਮਹੀਨੇ ਦਾ ਦੂਜਾ ਸ਼ਨੀਵਾਰ ਹੈ।
13 ਜੁਲਾਈ ਨੂੰ ਐਤਵਾਰ ਹੈ ਜਿਸ ਕਾਰਨ ਦੇਸ਼ ਭਰ ਦੇ ਸਾਰੇ ਬੈਂਕ ਬੰਦ ਰਹਿਣਗੇ।
14 ਜੁਲਾਈ ਨੂੰ ਬਹਿ ਡੇਂਖਲਮ ਕਾਰਨ ਸ਼ਿਲਾਂਗ ਵਿੱਚ ਬੈਂਕ ਛੁੱਟੀ ਰਹੇਗੀ।
16 ਜੁਲਾਈ ਨੂੰ ਹਰੇਲਾ ਤਿਉਹਾਰ ਵਜੋਂ ਬਹੁਤ ਧੂਮਧਾਮ ਨਾਲ ਮਨਾਇਆ ਜਾਵੇਗਾ ਜਿਸ ਕਾਰਨ ਦੇਹਰਾਦੂਨ ਵਿੱਚ ਬੈਂਕ ਬੰਦ ਰਹਿਣਗੇ।
17 ਜੁਲਾਈ ਨੂੰ ਯੂ ਤਿਰੋਟ ਸਿੰਘ ਦੀ ਬਰਸੀ ਹੈ ਜਿਸ ਕਾਰਨ ਸ਼ਿਲਾਂਗ ਵਿੱਚ ਬੈਂਕ ਬੰਦ ਰਹਿਣਗੇ।
19 ਜੁਲਾਈ ਨੂੰ ਕੇਰ ਪੂਜਾ ਕਾਰਨ ਅਗਰਤਲਾ ਵਿੱਚ ਬੈਂਕਾਂ ਵਿੱਚ ਛੁੱਟੀ ਰਹੇਗੀ।
26 ਜੁਲਾਈ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਵੀ ਹੋਵੇਗਾ ਜਿਸ ਕਾਰਨ ਦੇਸ਼ ਭਰ ਦੇ ਸਾਰੇ ਬੈਂਕ ਬੰਦ ਰਹਿਣਗੇ।
27 ਜੁਲਾਈ ਨੂੰ ਐਤਵਾਰ ਦੀ ਛੁੱਟੀ ਰਹੇਗੀ ਅਤੇ ਇਸ ਲਈ ਦੇਸ਼ ਭਰ ਦੇ ਸਾਰੇ ਬੈਂਕ ਬੰਦ ਰਹਿਣਗੇ।
28 ਜੁਲਾਈ ਨੂੰ ਗੰਗਟੋਕ ਵਿੱਚ ਦ੍ਰੁਕਪਾ ਜ਼ੇ-ਜ਼ੇ ਦੇ ਮੌਕੇ 'ਤੇ ਬੈਂਕ ਬੰਦ ਰਹਿਣਗੇ।