ਖ਼ਬਰਿਸਤਾਨ ਨੈੱਟਵਰਕ- ਮਾਤਾ ਵੈਸ਼ਣੋ ਦੇਵੀ ਦੀ ਯਾਤਰਾ ਅੱਜ 8ਵੇਂ ਦਿਨ ਵੀ ਮੁਲਤਵੀ ਰਹੀ। ਅਰਧਕੁਵਾਰੀ ਵਿੱਚ ਜ਼ਮੀਨ ਖਿਸਕਣ ਤੋਂ ਬਾਅਦ ਮਾਤਾ ਵੈਸ਼ਨੋ ਦੇਵੀ ਯਾਤਰਾ ਦਾ ਰਸਤਾ ਬੰਦ ਕੀਤਾ ਗਿਆ ਹੈ। ਹੁਣ ਤੱਕ ਲੈਂਡ ਸਲਾਈਡਿੰਗ ਕਾਰਣ ਲਗਭਗ 41 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ, 20 ਤੋਂ ਵੱਧ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਹਾਦਸਾ 26 ਅਗਸਤ ਨੂੰ ਦੁਪਹਿਰ 3 ਵਜੇ ਦੇ ਕਰੀਬ ਵਾਪਰਿਆ ਸੀ। ਭਾਰੀ ਬਾਰਸ਼ ਕਾਰਨ ਅਰਧਕੁਵਾਰੀ ਇੰਦਰਪ੍ਰਸਥ ਭੋਜਨਾਲਿਆ ਨੇੜੇ ਜ਼ਮੀਨ ਖਿਸਕ ਗਈ ਸੀ।
ਕਿਹਾ ਜਾ ਰਿਹੈ ਕਿ ਜਦੋਂ ਤੱਕ ਮੌਸਮ ਸਾਫ ਨਹੀਂ ਹੋ ਜਾਂਦਾ ਤੇ ਅਗਲੇ ਹੁਕਮਾਂ ਤੋਂ ਬਾਅਦ ਹੀ ਯਾਤਰਾ ਸ਼ੁਰੂ ਕੀਤੀ ਜਾਵੇਗੀ।