ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਭੋਗਪੁਰ ਦੇ ਡੱਲਾ ਪਿੰਡ 'ਚ 6 ਮਹੀਨੇ ਦੀ ਮਾਸੂਮ ਬੱਚੀ ਦੇ ਕਤਲ ਮਾਮਲੇ 'ਚ ਇੱਕ ਤੋਂ ਬਾਅਦ ਇੱਕ ਜਾਣਕਾਰੀ ਸਾਹਮਣੇ ਆ ਰਹੀ ਹੈ। ਪੁਲਿਸ ਨੇ ਬੀਤੇ ਦਿਨ ਮੁਲਜ਼ਮ ਨਾਨਾ-ਨਾਨੀ ਨੂੰ ਪੇਸ਼ ਕਰ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਹੁਣ ਘਟਨਾ ਦੀ ਸੀਸੀਟੀਵੀ ਸਾਹਮਣੇ ਆਈ ਹੈ।ਜਿਸ 'ਚ ਮੁਲਜ਼ਮ ਨਾਨਾ-ਨਾਨੀ ਬੱਚੀ ਨੂੰ ਲਿਫਾਫੇ 'ਚ ਪਾ ਕੇ ਬਾਇਕ 'ਤੇ ਲੈ ਕੇ ਜਾਂਦੇ ਦਿਖਾਈ ਦੇ ਰਹੇ ਹਨ।
ਮਾਸੂਮ ਨੂੰ ਪੋਲੀਥੀਨ ਬੈਗ 'ਚ ਪਾ ਫਲਾਈਓਵਰ ਦੇ ਹੇਠਾਂ ਸੁੱਟਿਆ
ਜਾਣਕਾਰੀ ਦਿੰਦਿਆਂ ਐੱਸਐੱਚਓ ਨੇ ਦੱਸਿਆ ਕਿ ਮੁਲਜ਼ਮ ਦਲਜੀਤ ਕੌਰ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਮਨਵਿੰਦਰ ਕੌਰ ਦੀ 7 ਸਾਲਾਂ ਧੀ ਨੂੰ ਉਨ੍ਹਾਂ ਨੇ ਕਿਸੇ ਹੋਰ ਜਗ੍ਹਾਂ ਭੇਜ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਬੱਚੀ ਦੀ ਲਾਸ਼ ਨੂੰ ਪੋਲੀਥੀਨ ਬੈਗ ਵਿੱਚ ਪਾ ਕੇ ਟਾਂਡਾ ਨੇੜੇ ਫਲਾਈਓਵਰ ਦੇ ਹੇਠਾਂ ਸੁੱਟ ਦਿੱਤਾ।
ਇਸ ਮਾਮਲੇ 'ਚ ਪੁਲਿਸ ਨੇ ਪੁੱਛ-ਗਿੱਛ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਹਨ। ਪੁਲਿਸ ਨੇ ਦੱਸਿਆ ਕਿ ਦੋਵਾਂ ਮੁਲਜ਼ਮ ਨਾਨਾ-ਨਾਨੀ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ, ਉਨ੍ਹਾਂ ਨੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਨੇ ਬੀਤੇ ਦਿਨ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਨਾਨਾ ਤਰਸੇਮ ਸਿੰਘ ਅਤੇ ਨਾਨੀ ਦਿਲਜੀਤ ਕੌਰ ਨੇ ਲੜਕੀ ਅਲੀਜ਼ਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਅਤੇ ਫਿਰ ਉਸਦੀ ਲਾਸ਼ ਟਾਂਡਾ ਨੇੜੇ ਇੱਕ ਹਾਈਵੇਅ ਦੇ ਇੱਕ ਪੁਲੀ ਹੇਠ ਸੁੱਟ ਦਿੱਤਾ ।
ਪਿਤਾ ਸੁਲਿੰਦਰ ਨੇ ਦਰਜ ਕਰਵਾਈ ਸੀ ਭਕੀ ਦੇ ਲਾਪਤਾ ਹੋਣ ਦੀ ਸ਼ਿਕਾਇਤ
ਬੱਚੀ ਦੇ ਪਿਤਾ ਸੁਲਿੰਦਰ ਕੁਮਾਰ ਨੇ 13 ਅਗਸਤ ਨੂੰ ਉਸਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਜਾਂਚ ਦੌਰਾਨ ਬੱਚੀ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਸੁਲਿੰਦਰ ਕੁਮਾਰ ਦਾ ਵਿਆਹ ਢਾਈ ਸਾਲ ਪਹਿਲਾਂ ਡੱਲਾ ਦੇ ਰਹਿਣ ਵਾਲੇ ਤਰਸੇਮ ਸਿੰਘ ਦੀ ਧੀ ਮਨਿੰਦਰ ਕੌਰ ਨਾਲ ਹੋਇਆ ਸੀ।
ਪੁਲਿਸ ਨੇ ਦੱਸਿਆ ਕਿ ਮਨਜਿੰਦਰ ਕੌਰ ਨੇ ਚੌਥਾ ਵਿਆਹ ਕਰਵਾਇਆ ਸੀ, ਅਤੇ ਆਪਣੀ ਮਾਸੂਮ ਬੱਚੀ ਨੂੰ ਉਸਦੇ ਨਾਨਾ-ਨਾਨੀ ਕੋਲ ਛੱਡ ਕੇ ਆਪਣੇ ਪ੍ਰੇਮੀ ਨਾਲ ਚਲੀ ਗਈ ਸੀ। ਉਸਦੇ ਮਾਤਾ-ਪਿਤਾ ਪਹਿਲਾਂ ਤੋਂ ਹੀ ਇੱਕ ਬੱਚੀ ਨੂੰ ਪਾਲ ਰਹੇ ਸਨ। ਮਾਂ ਤੋਂ ਬਿਨ੍ਹਾਂ ਬੱਚੀ ਰੋਂਦੀ ਰਹਿੰਦੀ ਸੀ । ਜਿਸ ਕਾਰਨ ਉਸਦੇ ਨਾਨਾ-ਨਾਨੀ ਨੇ ਉਸਦਾ ਕਤਲ ਕਰ ਦਿੱਤਾ। ਹਾਲਾਂਕਿ ਦੋਵਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।