ਕਾਊਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਇਗਜ਼ਾਮੀਨੇਸ਼ਨ ਨੇ ਅੱਜ (CISCE) 10ਵੀਂ (ICSE) ਅਤੇ 12ਵੀਂ (ISC) ਬੋਰਡ 2024 ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਵਾਰ 99.47% (2,42,328) ਵਿਦਿਆਰਥੀ 10ਵੀਂ ਜਮਾਤ ਵਿਚ ਪਾਸ ਹੋਏ ਹਨ। ਇਸ ਤਰ੍ਹਾਂ ਕੁੱਲ 98.19% (98,088) ਵਿਦਿਆਰਥੀ ISC 12ਵੀਂ ਵਿੱਚ ਪਾਸ ਹੋਏ ਹਨ।
ਦੱਸ ਦੇਈਏ ਕਿ ICSE 10ਵੀਂ ਵਿੱਚ ਕੁੱਲ 2,43,617 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 1,30,506 ਲੜਕੇ ਅਤੇ 1,13,111 ਲੜਕੀਆਂ ਸਨ। 46.43% ਲੜਕੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ ਜਦਕਿ 53.57% ਲੜਕੇ ਪਾਸ ਹੋਏ ਹਨ।
ਇਸ ਦੇ ਨਾਲ, ਕੁੱਲ 99,901 ਵਿਦਿਆਰਥੀਆਂ ਨੇ ISC 12ਵੀਂ ਦੀ ਪ੍ਰੀਖਿਆ ਦਿੱਤੀ, ਜਿਸ ਵਿੱਚ 52,765 ਲੜਕੇ ਅਤੇ 47,136 ਸੜਕੀਆਂ ਸਨ। ਇਨ੍ਹਾਂ ਵਿੱਚੋਂ 52.82% ਲੜਕੇ ਅਤੇ 47.18% ਲੜਕੀਆਂ ਪਾਸ ਹੋਈਆਂ।
ਜਾਣੋ ਕਿਵੇਂ ਕਰ ਸਕਦੇ ਹੋ ਰਿਜ਼ਲਟ ਚੈੱਕ
ਸਭ ਤੋਂ ਪਹਿਲਾਂ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ cisce.org 'ਤੇ ਜਾਣਗੇ।
ਇਸ ਤੋਂ ਬਾਅਦ ਉਸ ਕਲਾਸ 'ਤੇ ਕਲਿੱਕ ਕਰੋ ਜਿਸ ਦਾ ਨਤੀਜਾ ਤੁਸੀਂ ਦੇਖਣਾ ਚਾਹੁੰਦੇ ਹੋ।
ਆਪਣਾ ਰੋਲ ਨੰਬਰ ਦਰਜ ਕਰੋ
ਤੁਹਾਡਾ ਨਤੀਜਾ ਸਕ੍ਰੀਨ 'ਤੇ ਪ੍ਰਦਰਸ਼ਿਤ ਹੋਵੇਗਾ।
ਵਿਦਿਆਰਥੀ ਇਸ ਦੀ ਜਾਂਚ ਕਰਨ ਤੋਂ ਬਾਅਦ ਨਤੀਜਾ ਡਾਊਨਲੋਡ ਵੀ ਕਰ ਸਕਦੇ ਹਨ।