ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੇ ਕਾਫਲੇ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਦਿੱਲੀ-ਮੁੰਬਈ ਐਕਸਪ੍ਰੈੱਸ ਵੇਅ 'ਤੇ ਦੌਸਾ 'ਚ ਸ਼ੁੱਕਰਵਾਰ ਦੁਪਹਿਰ ਨੂੰ ਵਾਪਰਿਆ। ਜਾਣਕਾਰੀ ਮੁਤਾਬਕ ਫਾਰੂਕ ਅਬਦੁੱਲਾ ਅਜਮੇਰ ਜਾ ਰਹੇ ਸਨ। ਉਹ ਉਥੇ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ ਦੇ ਦਰਸ਼ਨਾਂ ਲਈ ਜਾ ਰਹੇ ਸਨ।
ਹਾਦਸਾ ਨੀਲਗਾਏ ਕਾਰਨ ਵਾਪਰਿਆ
ਜਾਣਕਾਰੀ ਅਨੁਸਾਰ ਇਹ ਹਾਦਸਾ ਇੱਕ ਨੀਲਗਾਏ ਕਾਰਨ ਵਾਪਰਿਆ ਹੈ। ਕਾਫਲੇ ਦੀ ਕਾਰ ਦੇ ਸਾਹਮਣੇ ਅਚਾਨਕ ਨੀਲਗਾਈ ਦਿਖਾਈ ਦਿੱਤੀ। ਇਸ ਕਾਰਨ ਸੁਰੱਖਿਆ ਕਰ ਰਹੀ ਦਿੱਲੀ ਪੁਲਿਸ ਦੀ ਕਾਰ ਨੁਕਸਾਨੀ ਗਈ। ਇਸ ਟੱਕਰ ਕਾਰਨ ਕਾਰ ਦੇ ਅਗਲੇ ਦੋਵੇਂ ਏਅਰਬੈਗ ਖੁੱਲ੍ਹ ਗਏ।
ਕਾਫ਼ਲੇ ਵਿੱਚ 5 ਕਾਰਾਂ ਸਨ
ਇਹ ਹਾਦਸਾ ਦਿੱਲੀ-ਮੁੰਬਈ ਐਕਸਪ੍ਰੈਸ ਵੇਅ 'ਤੇ ਦੌਸਾ 'ਚ ਵਾਪਰਿਆ। ਹਾਲਾਂਕਿ ਇਸ ਹਾਦਸੇ 'ਚ ਫਾਰੂਕ ਅਬਦੁੱਲਾ ਸੁਰੱਖਿਅਤ ਹਨ। ਇਸ ਹਾਦਸੇ ਵਿੱਚ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਦੌਸਾ ਦੇ ਡਿਪਟੀ ਐਸਪੀ ਰਵੀਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਕਾਫ਼ਲੇ ਵਿੱਚ ਕੁੱਲ 5 ਕਾਰਾਂ ਸਨ। ਸਾਬਕਾ ਸੀਐਮ ਦੀ ਕਾਰ ਦੇ ਪਿੱਛੇ ਚੱਲ ਰਹੀ ਦਿੱਲੀ ਪੁਲਿਸ ਦੀ ਐਸਕਾਰਟ ਕਾਰ ਨੀਲਗਾਏ ਨਾਲ ਟਕਰਾ ਗਈ। ਕਾਰ ਦਾ ਬੋਨਟ ਨੁਕਸਾਨਿਆ ਗਿਆ।