ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੀ ਸਿਹਤ ਅਚਾਨਕ ਵਿਗੜ ਗਈ। ਜਿਸ ਤੋਂ ਬਾਅਦ ਉਸ ਨੂੰ ਸਿਹਤ ਜਾਂਚ ਲਈ ਤੁਰੰਤ ਸ਼ਿਮਲਾ ਦੇ ਆਈਜੀਐਮਸੀ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਦੇ ਟੈਸਟ ਕੀਤੇ। ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਸੁਖਵਿੰਦਰ ਸੁੱਖੂ ਨੂੰ ਪੇਟ ਦਰਦ ਦੀ ਸ਼ਿਕਾਇਤ ਸੀ, ਜਿਸ ਕਾਰਨ ਉਹ ਜਾਂਚ ਲਈ ਹਸਪਤਾਲ ਆਏ ਸਨ। ਜਿੱਥੇ ਉਸ ਦਾ ਅਲਟਰਾਸਾਊਂਡ ਕੀਤਾ ਗਿਆ ਅਤੇ ਜ਼ਰੂਰੀ ਟੈਸਟ ਕੀਤੇ ਗਏ ਤੇ ਫਿਰ ਉਨ੍ਹਾਂ ਨੂੰ ਵਾਪਸ ਘਰ ਭੇਜ ਦਿੱਤਾ ਗਿਆ।
ਕੱਲ੍ਹ ਜੰਮੂ-ਕਸ਼ਮੀਰ ਜਾਣ ਦਾ ਸੀ ਪ੍ਰੋਗਰਾਮ
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਜੰਮੂ-ਕਸ਼ਮੀਰ ਜਾਣਾ ਸੀ । ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਨੂੰ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕ ਬਣਾਇਆ ਹੈ। ਅਜਿਹੇ 'ਚ ਪੇਟ 'ਚ ਦਰਦ ਹੋਣ 'ਤੇ ਉਨ੍ਹਾਂ ਦੇ ਜੰਮੂ-ਕਸ਼ਮੀਰ ਜਾਣ 'ਤੇ ਅਜੇ ਵੀ ਸ਼ੱਕ ਹੈ।
ਪਿਛਲੇ ਸਾਲ ਵੀ 17 ਦਿਨ ਹਸਪਤਾਲ 'ਚ ਦਾਖਲ ਰਹੇ ਸਨ ਸੀਐਮ ਸੁੱਖੂ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਸੁਖਵਿੰਦਰ ਸੁੱਖੂ ਬਿਮਾਰ ਹੋ ਗਏ ਸਨ । ਉਸ ਸਮੇਂ ਵੀ ਉਨ੍ਹਾਂ ਨੂੰ ਪੇਟ ਦਰਦ ਦੀ ਸ਼ਿਕਾਇਤ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ 25 ਅਕਤੂਬਰ ਨੂੰ ਸ਼ਿਮਲਾ ਦੇ ਆਈਜੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਵੀ ਜਦੋਂ ਉਨ੍ਹਾਂ ਦੀ ਸਿਹਤ 'ਚ ਸੁਧਾਰ ਨਹੀਂ ਹੋਇਆ ਤਾਂ ਉਹ ਇਲਾਜ ਲਈ ਦਿੱਲੀ ਚੱਲ ਗਏ ਸਨ ਤੇ 27 ਅਕਤੂਬਰ ਤੋਂ 10 ਨਵੰਬਰ ਤੱਕ ਏਮਜ਼ 'ਚ ਭਰਤੀ ਰਹੇ। ਸੀਐਮ ਸੁੱਖੂ 15 ਦਿਨਾਂ ਤੋਂ ਏਮਜ਼ 'ਚ ਦਾਖ਼ਲ ਸਨ।