ਅੰਮ੍ਰਿਤਸਰ ਦੇ ਸੁਭਾਸ਼ ਫੂਡਜ਼ ਨਾਂ ਦੇ ਇੱਕ ਰੈਸਟੋਰੈਂਟ ਦੇ ਸਲਾਦ ਵਿੱਚੋਂ ਇੱਕ ਕਾਕਰੋਚ ਨਿਕਲਿਆ ਹੈ। ਕਾਕਰੋਚ ਬਾਹਰ ਆਉਣ ਤੋਂ ਬਾਅਦ ਨੌਜਵਾਨ ਨੇ ਇਸ ਦੀ ਵੀਡੀਓ ਬਣਾ ਕੇ ਫੂਡ ਵਿਭਾਗ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਕਾਕਰੋਚ ਵਾਲਾ ਸਲਾਦ ਦਿੱਤਾ
ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਿੰਮ ਤੋਂ ਪਰਤਣ ਤੋਂ ਬਾਅਦ ਉਹ ਰੈਸਟੋਰੈਂਟ 'ਚ ਸਿਹਤਮੰਦ ਡਾਈਟ ਖਾਣ ਆਇਆ ਸੀ। ਉੱਥੇ ਮੈਂ ਰੈਸਟੋਰੈਂਟ ਤੋਂ ਜਿਮ ਲਵਰ ਸਲਾਦ ਆਰਡਰ ਕੀਤਾ। ਜਦੋਂ ਮੈਂ ਸਲਾਦ ਖਾਣ ਲੱਗਾ ਤਾਂ ਉਸ ਵਿੱਚੋਂ ਇੱਕ ਕਾਕਰੋਚ ਨਿਕਲਿਆ। ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿਉਂਕਿ ਮੈਂ ਇੱਕ ਅੰਮ੍ਰਿਤਧਾਰੀ ਸਿੱਖ ਹਾਂ ਅਤੇ ਉਨ੍ਹਾਂ ਨੇ ਮੈਨੂੰ ਕਾਕਰੋਚ ਵਾਲਾ ਸਲਾਦ ਦਿੱਤਾ।
ਜੇਕਰ ਮੇਰੀ ਸਿਹਤ ਵਿਗੜੇ ਤਾਂ ਰੈਸਟੋਰੈਂਟ ਅਤੇ ਫੂਡ ਇੰਸਪੈਕਟਰ ਜ਼ਿੰਮੇਵਾਰ
ਪੀੜਤ ਮਨਪ੍ਰੀਤ ਨੇ ਅੱਗੇ ਕਿਹਾ ਕਿ ਜੇਕਰ ਮੇਰੀ ਸਿਹਤ ਵਿਗੜਦੀ ਹੈ ਜਾਂ ਫੂਡ ਪੁਆਇਜ਼ਨਿੰਗ ਹੁੰਦੀ ਹੈ ਤਾਂ ਇਸ ਲਈ ਅੰਮ੍ਰਿਤਸਰ ਫੂਡ ਇੰਸਪੈਕਟਰ ਅਤੇ ਇਹ ਰੈਸਟੋਰੈਂਟ ਜ਼ਿੰਮੇਵਾਰ ਹੋਵੇਗਾ। ਇਸ ਰੈਸਟੋਰੈਂਟ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਰੈਸਟੋਰੈਂਟਾਂ ਵਿਚ ਅਜਿਹਾ ਕੁਝ ਨਾ ਮਿਲੇ।