ਭਾਰਤ 'ਚ ਬੈਂਕਾਂ ਅਤੇ ATM ਮਸ਼ੀਨਾਂ 'ਤੇ ਸਾਈਬਰ ਅਟੈਕ ਹੋਇਆ ਹੈ। ਜਿਸ ਕਾਰਨ ਦੇਸ਼ ਦੇ ਕਰੀਬ 300 ਬੈਂਕਾਂ ਦਾ ਕੰਮ ਪ੍ਰਭਾਵਿਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਰੈਨਸਮਵੇਅਰ ਹਮਲੇ ਕਾਰਨ ਬੈਂਕਾਂ ਦਾ ਕੰਮ ਠੱਪ ਹੋ ਗਿਆ ਹੈ। ਜਿਸ ਕਾਰਨ ਲੋਕ ਏਟੀਐਮ ਤੋਂ ਪੈਸੇ ਨਹੀਂ ਕਢਵਾ ਪਾ ਰਹੇ ਹਨ।
ਇਹ ਸਾਈਬਰ ਹਮਲਾ ਟੈਕਨਾਲੋਜੀ ਸਰਵਿਸ ਪ੍ਰੋਵਾਈਡਰ ਸੀ-ਐਜ ਟੈਕਨਾਲੋਜੀ 'ਤੇ ਹੋਇਆ ਹੈ। ਕੰਪਨੀ ਦੇਸ਼ ਭਰ ਦੇ ਛੋਟੇ ਬੈਂਕਾਂ ਨੂੰ ਬੈਂਕਿੰਗ ਤਕਨਾਲੋਜੀ ਪ੍ਰਣਾਲੀ ਪ੍ਰਦਾਨ ਕਰਦੀ ਹੈ। ਇਸ ਸਾਈਬਰ ਹਮਲੇ ਨੇ ਸਹਿਕਾਰੀ ਬੈਂਕਾਂ ਅਤੇ ਗ੍ਰਾਮੀਣ ਖੇਤਰੀ ਬੈਂਕਾਂ ਦੇ ਗਾਹਕਾਂ ਨੂੰ ਪ੍ਰਭਾਵਿਤ ਕੀਤਾ ਹੈ ਜੋ SBI ਅਤੇ TCS ਦੇ ਸਾਂਝੇ ਉੱਦਮ C-Edge Technologies 'ਤੇ ਨਿਰਭਰ ਹਨ।
ਇਸ ਕਾਰਨ ਗਾਹਕ ਏਟੀਐਮ ਤੋਂ ਨਕਦੀ ਨਹੀਂ ਕਢਵਾ ਪਾ ਰਹੇ ਹਨ। ਇਸ ਦੇ ਨਾਲ ਹੀ, ਯੂਪੀਆਈ ਦੇ ਜ਼ਰੀਏ ਰਕਮ ਟ੍ਰਾਂਸਫਰ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਸਬੰਧੀ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਅਤੇ ਸਾਫਟਵੇਅਰ ਕੰਪਨੀ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ ਅਤੇ ਨਾ ਹੀ ਕੋਈ ਵਿੱਤੀ ਨੁਕਸਾਨ ਦੀ ਕੋਈ ਗੱਲ ਸਾਹਮਣੇ ਆਈ ਹੈ।