ਖ਼ਬਰਿਸਤਾਨ ਨੈੱਟਵਰਕ: ਭਾਰਤ-ਪਾਕਿਸਤਾਨ ਦੇ ਸੀਜਫ਼ਾਇਰ ਤੋਂ ਬਾਅਦ ਦੇਸ਼ 'ਚ ਸਥਿਤੀ ਆਮ ਹੋ ਰਹੀ ਹੈ| ਹਾਲਾਂਕਿ ਕੁਝ ਘੰਟਿਆਂ ਬਾਅਦ ਹੀ ਪਾਕਿਸਤਾਨ ਨੇ ਸੀਜਫ਼ਾਇਰ ਨੂੰ ਤੋੜ ਦਿੱਤਾ ਸੀ| ਪਰ ਪੰਜਾਬ ਦੇ ਹਾਲਤ ਆਮ ਵਾਂਗ ਹੋ ਰਹੇ ਹਨ| ਏਅਰਪੋਰਟਸ ਵੀ ਮੁੜ ਖੋਲ੍ਹ ਦਿੱਤੇ ਗਏ ਹਨ| ਇਸ ਦੌਰਾਨ ਡੇਰਾ ਬਿਆਸ ਵੱਲੋਂ ਵੀ ਸਤਿਸੰਗ ਤੇ ਭੰਡਾਰੇ ਨੂੰ ਲੈ ਕੇ ਨਹੀਂ ਅਪਡੇਟ ਸਾਂਝੀ ਕੀਤੀ ਹੈ| ਮਿਲੀ ਜਾਣਕਾਰੀ ਮੁਤਾਬਿਕ ਸ਼ਰਧਾਲੂਆਂ ਦੇ ਲਈ 18 ਮਈ ਦਾ ਸਤਿਸੰਗ ਦਾ ਭੰਡਾਰਾ ਬਹਾਲ ਕੀਤਾ ਗਿਆ ਹੈ।
ਦੱਸ ਦਈਏ ਕਿ ਭਾਰਤ-ਪਾਕਿਸਤਾਨ ਤਣਾਅ ਨੂੰ ਮੁੱਖ ਰੱਖਦਿਆਂ 11 ਤੋਂ 18 ਮਈ ਦਾ ਸਤਿਸੰਗ ਅਤੇ ਭੰਡਾਰਾ ਰੱਦ ਕਰ ਦਿੱਤਾ ਗਿਆ ਸੀ। ਪਰ ਮੁੜ ਤੋਂ ਡੇਰਾ ਬਿਆਸ ਵੱਲੋਂ ਇਹ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਡੇਰਾ ਬਿਆਸ ਦੇ ਸੈਕਟਰੀ ਡੀ.ਕੇ ਸੀਕਰੀ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਸਾਰੇ ਡੇਰਾ ਬਿਆਸ ਨਾਲ ਸਬੰਧਤ ਇੰਚਾਰਜਾਂ ਅਤੇ ਸੰਗਤ ਨੂੰ ਸੂਚਿਤ ਕਰ ਦਿਤਾ ਹੈ ਕਿ 18 ਮਈ ਦਾ ਸਤਿਸੰਗ ਭੰਡਾਰਾ ਤੈਅ ਸਮੇਂ ਸਿਰ ਹੋਵੇਗਾ, ਇਸਦੇ ਨਾਲ ਹੀ 16 ਅਤੇ 17 ਮਈ ਨੂੰ ਡੇਰਾ ਬਿਆਸ 'ਚ ਹੋਣ ਵਾਲੇ ਸਵਾਲ ਜਵਾਬ ਸੈਸ਼ਨ ਅਤੇ 17 ਮਈ ਨੂੰ ਕਾਰ ਦਰਸ਼ਨ ਵੀ ਹੋਣਗੇ।
ਡੇਰਾ ਬਿਆਸ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਜੀ ਢਿੱਲੋ ਅਤੇ ਹਜੂਰ ਜਸਦੀਪ ਸਿੰਘ ਗਿੱਲ ਵੱਲੋਂ ਕਮੇਟੀ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਫੈਸਲਾ ਲਿਆ ਗਿਆ।